04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਕਾਲਾਂਵਾਲੀ 'ਚ ਤਿੰਨ-ਰੋਜ਼ਾ ਕਿ੍ਕਟ ਟੂਰਨਾਮੈਂਟ ਸ਼ੁਰੂ

ਅਜੀਤ ਡੈਸਕ 02-03-2026
ਕਾਲਾਂਵਾਲੀ/ਸਿਰਸਾ, 1 ਮਾਰਚ (ਭੁਪਿੰਦਰ ਪੰਨੀਵਾਲੀਆ)- ਯੂਨਾਈਟਿਡ ਸਪੋਰਟਸ ਐਂਡ ਵੈਲਫੇਅਰ ਕਲੱਬ ਕਾਲਾਂਵਾਲੀ ਨੇ ਤਿੰਨ-ਰੋਜ਼ਾ ਕਿ੍ਕਟ ਟੂਰਨਾਮੈਂਟ ਦੀ ਸ਼ੁਰੂਆਤ ਅਰਦਾਸ ਕਰਕੇ ਕੀਤੀ | ਕਲੱਬ ਵੱਲੋਂ ਕਾਲਾਂਵਾਲੀ ਦੀ ਟੀਮ ਨੂੰ ਟੀ-ਸ਼ਰਟਾਂ ਭੇਟ ਕਰਕੇ ਸਨਮਾਨਿਤ ਕੀਤਾ | ਕਿ੍ਕਟ ਟੂਰਨਾਮੈਂਟ ਦਾ ਉਦਘਾਟਨ ਕਾਲਾਂਵਾਲੀ ਦੇ ਸਰਪੰਚ ਅਜਾਇਬ ਸਿੰਘ ਨੇ ਕੀਤਾ | ਕਲੱਬ ਦੇ ਮੈਂਬਰਾਂ ਸੰਦੀਪ ਸਰਾਂ, ਲਖਬੀਰ ਸਿੰਘ, ਯਾਦ ਸਰਾਂ ਅਤੇ ਵਿਮਲ ਸ਼ਰਮਾ ਨੇ ਦੱਸਿਆ ਕਿ ਕਲੱਬ ਦੇ ਚੇਅਰਮੈਨ ਗੁਰਪ੍ਰੀਤ ਸਰਾਂ ਅਤੇ ਪ੍ਰਧਾਨ ਜਿੰਮੀ ਦੰਦੀਵਾਲ ਦੀ ਨਿਗਰਾਨੀ ਹੇਠ ਕਰਵਾਏ ਜਾ ਰਹੇ ਤਿੰਨ ਦਿਨਾਂ ਖੇਡ ਮੇਲੇ ਵਿੱਚ ਜੇਤੂ ਟੀਮ ਨੂੰ ਨਗਦ ਇਨਾਮ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਮੈਨ ਆਫ਼ ਦ ਸੀਰੀਜ਼ ਨੂੰ ਪੁਰਸਕਾਰ ਵਜੋਂ ਘੋੜਾ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਸੀਨੀਅਰ ਨਾਗਰਿਕਾਂ, ਕੁੜੀਆਂ ਅਤੇ ਮੁੰਡਿਆਂ ਦੀਆਂ ਦੌੜਾਂ 2 ਮਾਰਚ ਨੂੰ ਕਰਵਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਪੰਜਾਬੀ ਗਾਇਕ ਹਰਫ ਚੀਮਾ ਅਤੇ ਜ਼ੈਨੀ ਜੌਹਲ 3 ਮਾਰਚ ਨੂੰ ਮੇਲੇ ਦੇ ਆਖਰੀ ਦਿਨ ਦਰਸ਼ਕਾਂ ਦਾ ਮਨੋਰੰਜਨ ਕਰਨਗੇ | ਇਸ ਮੌਕੇ ਸਰਪੰਚ ਅਜੈਬ ਸਿੰਘ ਤੋਂ ਇਲਾਵਾ ਪੰਚ ਹਰਪ੍ਰੀਤ ਸਿੰਘ, ਕਾਲਾ ਸਰਾਂ, ਯਾਦ ਸਰਾਂ, ਪ੍ਰੀਤ ਸਰਾਂ, ਜਿੰਮੀ ਦੰਦੀਵਾਲ, ਸੰਦੀਪ ਚਹਿਲ, ਗੁਰਤੇਜ ਗਿੱਲ, ਲਖਬੀਰ ਸਿੰਘ, ਵਿਮਲ ਸ਼ਰਮਾ, ਸੰਦੀਪ ਸਰਾਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡੀ. ਐਸ. ਪੀ. ਟੋਹਾਣਾ ਉਮੇਦ ਸਿੰਘ ਚਾਹਲ ਨੂੰ ਸੇਵਾਮੁਕਤੀ 'ਤੇ ਟਰੱਸਟ ਵਲੋਂ ਕੀਤਾ ਸਨਮਾਨਿਤ ਅਗਲੀ ਖ਼ਬਰ ਵਿਦਿਆਰਥੀਆਂ ਨੂੰ ਟੀਚੇ ਨਿਰਧਾਰਤ ਕਰਕੇ ਹੀ ਆਪਣੀ ਪੜ੍ਹਾਈ ਅੱਗੇ ਵਧਾਉਣੀ ਚਾਹੀਦੀ ਹੈ -ਪੋ੍ਰ. ਵਿਜੇ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।