ਟੋਹਾਣਾ/ਜਾਖ਼ਲ, 1 ਮਾਰਚ (ਮਨਜੀਤ ਸਿੰਘ) - ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਨੇ ਡੀ.ਐਸ.ਪੀ. (ਟੋਹਾਣਾ) ਉਮੇਦ ਸਿੰਘ ਚਾਹਲ ਨੂੰ ਉਨ੍ਹਾਂ ਦੀ ਸੇਵਾਮੁਕਤੀ 'ਤੇ ਸਨਮਾਨਿਤ ਕੀਤਾ | ਟਰੱਸਟ ਮੈਂਬਰਾਂ ਨੇ ਸਮਾਜ ਵਿੱਚੋਂ ਨਸ਼ਾਖੋਰੀ ਅਤੇ ਵੱਖ-ਵੱਖ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਦੇ ਯਤਨਾ ਵਿਚ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ | ਇਸ ਮੌਕੇ ਡੀ.ਐਸ.ਪੀ. ਉਮੇਦ ਸਿੰਘ ਚਾਹਲ ਨੇ ਟਰੱਸਟ ਦੇ ਲੋਕ ਭਲਾਈ ਅਤੇ ਜਾਗਰੂਕਤਾ ਮੁਹਿੰਮਾਂ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿਚ ਅਜਿਹੇ ਯਤਨ ਜਾਰੀ ਰੱਖਣ ਦੀ ਅਪੀਲ ਕੀਤੀ | ਉਨ੍ਹਾਂ ਨੇ ਨਸ਼ਾ ਮੁਕਤ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਵਿਚ ਸਮਾਜਿਕ ਸੰਗਠਨਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ | ਸੂਬਾ ਪ੍ਰਧਾਨ ਅਜਾਇਬ ਸਿੰਘ ਫਤਿਹਪੁਰੀ, ਬਲਾਕ ਮੁਖੀ ਗੁਰਦੀਪ ਸਿੰਘ ਢਿੱਲੋਂ ਰੱਤਾਥੇਹ, ਜ਼ਿਲ੍ਹਾ ਉਪ ਮੁਖੀ ਮਹਾਂਵੀਰ ਧਾਰਸੂਲ, ਸੂਬਾ ਪੈੱ੍ਰਸ ਬੁਲਾਰੇ ਰਘੂਬੀਰ ਜਾਂਗੜਾ, ਮਨਜੀਤ ਸਿੰਘ ਟੋਹਾਣਾ, ਸ਼ਹਿਰ ਮੁਖੀ ਬਲਵਾਨ ਸੈਣੀ, ਜਾਖ਼ਲ ਮੁਖੀ ਵਿਨੋਦ ਕੁਮਾਰ, ਪ੍ਰਦੇਸ਼ ਸਲਾਹਕਾਰ ਜਗਮੋਹਨ ਅਰੋੜਾ, ਭਰਤ ਸਿੰਘ ਮੰਘੇੜਾ, ਜਗਤ ਰਾਮ ਨੜੈਲ, ਸੁਖਵਿੰਦਰ ਤਲਵਾੜੀ, ਉਕਲਾਣਾ ਮੁਖੀ ਜ਼ੋਰਾ ਸਿੰਘ ਸਮੈਣ, ਰਾਜੂ ਬਲਿਆਲਾ, ਰਮਨਦੀਪ ਸਿੰਘ ਢੇਰ ਅਤੇ ਜਗਸੀਰ ਅਮਾਨੀ ਸਮੇਤ ਹੋਰ ਪਤਵੰਤੇ ਸੱਜਣ ਪ੍ਰੋਗਰਾਮ ਵਿਚ ਮੌਜੂਦ ਸਨ |