02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਦੇ ਮਾਮਲੇ ਵਿੱਚ ਦੋ ਜਣਿਆਂ ਨੂੰ ਸਜ਼ਾ <br/>

ਅਜੀਤ ਡੈਸਕ 04-03-2026
ਡੱਬਵਾਲੀ, 3 ਮਾਰਚ (ਇਕਬਾਲ ਸਿੰਘ ਸ਼ਾਂਤ)-ਲਗਭਗ ਤਿੰਨ ਸਾਲ ਪਹਿਲਾਂ ਵਿਆਹ ਦਾ ਝਾਂਸਾ ਦੇ ਕੇ ਜ਼ਬਰ ਜਨਾਹ ਅਤੇ ਗਹਿਣੇ ਹੱੜਪਣ ਦੇ ਗੰਭੀਰ ਮਾਮਲੇ ਵਿੱਚ ਫਾਸਟ ਟਰੈਕ ਸਪੈਸ਼ਲ ਅਦਾਲਤ ਨੇ ਦੋ ਵਿਅਕਤੀਆਂ ਨੂੰ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਨੇ ਫੈਸਲੇ ਵਿੱਚ ਦੋਵਾਂ ਮੁਜਰਮਾਂ ਨੂੰ ਕੁੱਲ 1.54 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਹੈ, ਜਿਸ ਵਿੱਚੋਂ ਇੱਕ ਲੱਖ ਰੁਪਏ ਪੀੜਤਾ ਨੂੰ ਬਤੌਰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ | ਫਾਸਟ ਟਰੈਕ ਸਪੈਸ਼ਲ ਕੋਰਟ ਦੇ ਜੱਜ ਡਾ. ਨਰੇਸ਼ ਕੁਮਾਰ ਸਿੰਘਲ ਨੇ ਡੱਬਵਾਲੀ ਖੇਤਰ ਦੇ ਪਿੰਡ ਰੱਤਾਖੇੜਾ ਵਾਸੀ ਰਾਜੇਸ਼ ਕੁਮਾਰ ਨੂੰ 14 ਸਾਲ ਦੀ ਸਖ਼ਤ ਸਜ਼ਾ ਅਤੇ 1.27 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ | ਇਸੇ ਤਰ੍ਹਾਂ ਪਿੰਡ ਮੁੰਨਾਵਾਸੀ ਵਾਸੀ ਰਣਵੀਰ ਸਿੰਘ ਨੂੰ 7 ਸਾਲ ਦੀ ਸਖ਼ਤ ਸਜ਼ਾ ਅਤੇ 27 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਗਿਆ | ਮਾਮਲੇ ਵਿੱਚ ਪੀੜਤਾ ਨੇ 6 ਦਸੰਬਰ 2021 ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਸੀ ਕਿ ਰਾਜੇਸ਼ ਕੁਮਾਰ ਉਸਦੇ ਨਾਲ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ | 4 ਜੁਲਾਈ 2021 ਨੂੰ ਉਹ ਆਪਣੇ ਸਾਥੀ ਰਣਵੀਰ ਸਿੰਘ ਦੇ ਨਾਲ ਉਸਦੇ ਘਰ ਆਇਆ ਅਤੇ ਬਹਾਨੇ ਨਾਲ ਸੋਨੇ ਦੇ ਗਹਿਣੇ ਲੈ ਗਿਆ | ਦੋਸ਼ ਹੈ ਕਿ ਉਸੇ ਦਿਨ ਦੋਵਾਂ ਨੇ ਉਸਦੇ ਨਾਲ ਜ਼ਬਰਜਿਨਾਹ ਵੀ ਕੀਤਾ | ਸ਼ਿਕਾਇਤ ਅਨੁਸਾਰ ਰਾਜੇਸ਼ ਨੇ ਵਿਆਹ ਦਾ ਝਾਂਸਾ ਦੇ ਕੇ ਸੰਬੰਧ ਲਗਾਤਾਰ ਬਰਕਰਾਰ ਰੱਖੇ ਪਰ ਬਾਅਦ ਵਿੱਚ ਵਿਆਹ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਅਤੇ ਗਹਿਣੇ ਵਾਪਸ ਕਰਨ ਤੋਂ ਵੀ ਮੁੱਕਰ ਗਿਆ | ਡੱਬਵਾਲੀ ਜ਼ਿਲ੍ਹਾ ਪੁਲਿਸ ਦੇ ਬੁਲਾਰੇ ਮੁਤਾਬਕ ਮਹਿਲਾ ਥਾਣਾ ਡੱਬਵਾਲੀ ਨੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਪੜਤਾਲ ਆਰੰਭੀ ਸੀ | 23 ਦਸੰਬਰ 2021 ਨੂੰ ਦੋਵਾਂ ਮੁਲਜਮਾਂ ਨੂੰ ਗਿ੍ਫ਼ਤਾਰ ਕਰ ਕੇ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ | ਸੁਣਵਾਈ ਦੌਰਾਨ 23 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ |

ਪਿਛਲੀ ਖ਼ਬਰ ਆਰ. ਸੀ. ਪੀ. ਟੀ. ਏ. ਹਰਿਆਣਾ ਦੇ ਯਮੁਨਾਨਗਰ ਜ਼ੋਨ ਦੀ ਵਿਸ਼ੇਸ਼ ਮੀਟਿੰਗ ਹੋਈ <br/> ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਵਿਦਿਆਰਥੀ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿਖੇ ਜਾਰੀ 7 ਰੋਜ਼ਾ ਕੈਂਪ 'ਚ ਛਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।