02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਮਾਡਲ ਟਾਊਨ ਟੋਹਾਣਾ ਵਿੱਚ ਚੋਰੀ ਦੀ ਕੋਸ਼ਿਸ਼ ਨਾਕਾਮ, ਮੌਕੇ 'ਤੇ ਫੜਿਆ ਦੋਸ਼ੀ ਕੀਤਾ ਪੁਲਿਸ ਹਵਾਲੇ <br/>

ਅਜੀਤ ਡੈਸਕ 04-03-2026

ਟੋਹਾਣਾ, 3 ਮਾਰਚ (ਮਨਜੀਤ ਸਿੰਘ) - ਸ਼ਹਿਰ ਦੇ ਮਾਡਲ ਟਾਊਨ ਇਲਾਕੇ ਵਿੱਚ ਚੋਰੀ ਦੀ ਇੱਕ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਦੋਸ਼ੀ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ | ਪ੍ਰਾਪਤ ਜਾਣਕਾਰੀ ਮੁਤਾਬਕ ਕਮਲਾ ਜੈਨ ਨਾਂਅ ਦੀ ਅÏਰਤ ਆਪਣੇ ਘਰੋਂ ਬਾਹਰ ਗਈ ਹੋਈ ਸੀ | ਇਸ ਦੌਰਾਨ ਇੱਕ ਵਿਅਕਤੀ ਰਾਤ ਕਰੀਬ 10 ਵਜੇ ਵਰਨਾ ਕਾਰ ਵਿੱਚ ਆ ਕੇ ਘਰ ਵਿੱਚ ਦਾਖ਼ਲ ਹੋਇਆ ਅਤੇ ਕਾਫ਼ੀ ਸਮੇਂ ਤੱਕ ਅੰਦਰ ਹੀ ਰਿਹਾ | ਅÏਰਤ ਦੇ ਦੱਸਣ ਅਨੁਸਾਰ ਦੋਸ਼ੀ ਘਰ ਵਿਚੋਂ ਨਕਦੀ, ਚਾਂਦੀ ਦੇ ਸਿੱਕੇ ਅਤੇ ਕੁਝ ਗਹਿਣੇ ਲੈ ਗਿਆ | ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਵਿਅਕਤੀ ਨੂੰ ਕਾਬੂ ਕਰ ਲਿਆ | ਅਗਰਵਾਲ ਮਹਿਲਾ ਸਮਿਤੀ ਦੀ ਪ੍ਰਧਾਨ ਦੇਵਿਕਾ ਸਿੰਗਲਾ ਨੇ ਦੱਸਿਆ ਕਿ ਉਸਦੀ ਮਾਤਾ ਕਮਲਾ ਜੈਨ ਘਰ ਵਿੱਚ ਇਕੱਲੀ ਰਹਿੰਦੀ ਹੈ ਅਤੇ ਉਹ ਕਾਰੋਬਾਰ ਸਬੰਧੀ ਬਾਹਰ ਗਈ ਹੋਈ ਸੀ | ਗੁਆਂਢ ਵਿੱਚ ਰਹਿੰਦੇ ਵਕੀਲ ਆਦਿੱਤਿਆ ਭਟਨਾਗਰ ਨੇ ਘਰ ਵਿਚੋਂ ਆ ਰਹੀਆਂ ਆਵਾਜ਼ਾਂ ਬਾਰੇ ਜਾਣਕਾਰੀ ਦਿੱਤੀ | ਜਦੋਂ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚੇ ਤਾਂ ਘਰ ਦਾ ਸਮਾਨ ਖਿੱਲਰਿਆ ਹੋਇਆ ਸੀ ਅਤੇ ਜਿਉਂ ਹੀ ਪੁਲਿਸ ਆਈ ਅਤੇ ਦੋਸ਼ੀ ਨੂੰ ਲੈ ਗਈ | ਆਲੇ ਦੁਆਲੇ ਦੇ ਸਥਾਨਕ ਲੋਕਾਂ ਅਨੁਸਾਰ ਇਹ ਵਿਅਕਤੀ ਦਿਨ ਦੇ ਸਮੇਂ ਘਰਾਂ ਦੀ ਰੇਕੀ ਕਰਦਾ ਸੀ ਅਤੇ ਮਠਿਆਈਆਂ ਦੇ ਡੱਬੇ ਅਤੇ ਵਿਆਹ ਦੇ ਕਾਰਡ ਦੇਣ ਦਾ ਬਹਾਨਾ ਬਣਾ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਦਾ ਸੀ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ | ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ | ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ |

ਪਿਛਲੀ ਖ਼ਬਰ ਬਜਟ ਅÏਰਤਾਂ, ਨੌਜਵਾਨਾਂ, ਕਿਸਾਨਾਂ ਅਤੇ ਗ਼ਰੀਬਾਂ ਦੀ ਭਲਾਈ ਨੂੰ ਯਕੀਨੀ ਬਣਾਉਣ 'ਤੇ ਕੇਂਦਰਿਤ-ਸੁਭਾਸ਼ ਬਰਾਲਾ <br/> ਅਗਲੀ ਖ਼ਬਰ ਇੱਟਾਂ ਦੇ ਭੱਠਿਆਂ ਨੂੰ ਦਰਪੇਸ਼ ਸਮੱਸਿਆਵਾਂ ਸੰਬੰਧੀ ਭੱਠਾ ਮਾਲਕਾਂ ਨੇ ਟੋਹਾਣਾ 'ਚ ਕੀਤੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।