03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਕਿਸਾਨ 10 ਮਾਰਚ ਨੂੰ ਜਗਾਧਰੀ ਤਹਿਸੀਲ ਅੰਦਰ ਕੱਢਣਗੇ ਟਰੈਕਟਰ ਮਾਰਚ

ਅਜੀਤ ਡੈਸਕ 08-03-2026

ਯਮੁਨਾਨਗਰ, 7 ਮਾਰਚ (ਗੁਰਦਿਆਲ ਸਿੰਘ ਨਿਮਰ)-ਦੇਸ਼ ਭਰ ਦੇ ਕਿਸਾਨ ਅਮਰੀਕਾ ਨਾਲ ਹੋਏ ਵਪਾਰ ਸਮਝੌਤੇ ਵਿਰੁੱਧ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ | ਇਸੇ ਲੜੀ ਤਹਿਤ 23 ਮਾਰਚ ਨੂੰ ਪਿਪਲੀ ਦੀ ਅਨਾਜ ਮੰਡੀ ਵਿਖੇ ਇਕ ਰੈਲੀ ਰੱਖੀ ਗਈ ਹੈ, ਜਦਕਿ ਰੈਲੀ ਤੋਂ ਪਹਿਲਾਂ 10 ਮਾਰਚ ਨੂੰ ਸਰਕਾਰ ਨੂੰ ਜਗਾਉਣ ਅਤੇ ਸੰਘਰਸ਼ ਨੂੰ ਜਨਤਾ ਤੱਕ ਪਹੁੰਚਾਉਣ ਲਈ ਸੂਬੇ ਭਰ 'ਚ ਟਰੈਕਟਰ ਮਾਰਚ ਕੀਤੇ ਜਾਣਗੇ | ਇਸੇ ਉਦੇਸ਼ ਤਹਿਤ ਜਗਾਧਰੀ ਬਲਾਕ ਦੇ ਕਿਸਾਨ 10 ਮਾਰਚ ਨੂੰ ਸਵੇਰੇ 10 ਵਜੇ ਜਗਾਧਰੀ ਅਨਾਜ ਮੰਡੀ ਵਿਖੇ ਟਰੈਕਟਰਾਂ ਸਮੇਤ ਇਕੱਤਰ ਹੋਣ ਉਪਰੰਤ ਤਹਿਸੀਲ ਦਫ਼ਤਰ ਤੱਕ ਟਰੈਕਟਰ ਮਾਰਚ ਕੱਢਣਗੇ | ਇਸ ਰੋਸ ਪ੍ਰਦਰਸ਼ਨ ਨੂੰ ਲੈ ਕੇ ਕਿਸਾਨ ਆਗੂ ਸੰਜੂ ਗੁੰਡਿਆਣਾ, ਸੁਰੇਸ਼ ਪਾਲ ਭਾਗੂਮਾਜਰਾ, ਮੁਕੇਸ਼ ਰੁਲਾ ਖੇੜੀ, ਈਸ਼ਵਰ ਸਤੀਸ਼, ਜਸਵਿੰਦਰ ਕੈਲ, ਛਤਰਪਾਲ, ਨਵਾਬ, ਪਵਨ ਤੇ ਸਚਿਨ ਨੇ ਜਗਾਧਰੀ ਬਲਾਕ ਦੇ ਪਿੰਡ ਕੈਲ, ਰੁਲਾ, ਖੇੜੀ, ਹਰੀਪੁਰ, ਹਰਨੌਲ, ਖੇੜਾ ਤੇ ਮਾਣਕਪੁਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ 10 ਮਾਰਚ ਨੂੰ ਸਾਰੇ ਕਿਸਾਨ ਆਪਣੇ ਟਰੈਕਟਰਾਂ ਸਮੇਤ ਜਗਾਧਰੀ ਦੀ ਅਨਾਜ ਮੰਡੀ ਵਿਖੇ ਪੁੱਜਣ |

ਪਿਛਲੀ ਖ਼ਬਰ ਸਿਹਤ ਕੈਂਪ ਦੀਆਂ ਤਿਆਰੀਆਂ ਦਾ ਜਾਇਜ਼ਾ ਅਗਲੀ ਖ਼ਬਰ ਸੇਵਾ-ਮੁਕਤ ਕਰਮਚਾਰੀ ਯੂਨੀਅਨ ਦੀ ਮੀਟਿੰਗ ਹੜੌਲੀ ਵਿਖੇ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।