03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸਿਹਤ ਕੈਂਪ ਦੀਆਂ ਤਿਆਰੀਆਂ ਦਾ ਜਾਇਜ਼ਾ

ਅਜੀਤ ਡੈਸਕ 08-03-2026

ਗੂਹਲਾ ਚੀਕਾ/ਕੈਥਲ, 7 ਮਾਰਚ (ਓ.ਪੀ. ਸੈਣੀ)-ਕੁਰੂਕਸ਼ੇਤਰ ਸੰਸਦੀ ਹਲਕਾ ਸਸ਼ਕਤੀਕਰਨ ਮੁਹਿੰਮ ਦੇ ਹਿੱਸੇ ਵਜੋਂ, ਅੰਤਰਰਾਸ਼ਟਰੀ ਮਹਿਲਾ ਦਿਵਸ ਅਤੇ ਨਵੀਨ ਜਿੰਦਲ ਫਾਊਾਡੇਸ਼ਨ ਦੇ ਚੇਅਰਮੈਨ ਅਤੇ ਸੰਸਦ ਮੈਂਬਰ ਨਵੀਨ ਜਿੰਦਲ ਦੇ 56ਵੇਂ ਜਨਮਦਿਨ ਨੂੰ ਮਨਾਉਣ ਲਈ ਕੈਥਲ ਵਿਚ ਇਕ ਮੈਗਾ ਸਿਹਤ ਕੈਂਪ (ਮੁਫ਼ਤ ਸਿਹਤ ਕੈਂਪ) ਆਯੋਜਿਤ ਕੀਤਾ ਜਾਵੇਗਾ | ਕੈਥਲ ਵਿਚ ਇਹ ਮੈਗਾ ਸਿਹਤ ਕੈਂਪ (ਮੁਫ਼ਤ ਸਿਹਤ ਕੈਂਪ) 8 ਮਾਰਚ, 2026 ਨੂੰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਆਰ.ਕੇ.ਐਸ.ਡੀ. ਕਾਲਜ ਵਿਖੇ ਕਰਵਾਇਆ ਜਾਵੇਗਾ¢ ਨਵੀਨ ਜਿੰਦਲ ਫਾਊਾਡੇਸ਼ਨ ਟੀਮ ਸਫਲ ਮੈਗਾ ਸਿਹਤ ਕੈਂਪ ਦੀਆਂ ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਆਰਕੇਐਸਡੀ ਕਾਲਜ ਕੈਂਪਸ ਪਹੁੰਚੀ | ਉਨ੍ਹਾਂ ਦੱਸਿਆ ਕਿ ਕੁਰੂਕਸ਼ੇਤਰ ਸੰਸਦੀ ਚੋਣ ਖੇਤਰ ਸਸ਼ਕਤੀਕਰਨ ਮੁਹਿੰਮ ਤਹਿਤ ਚਾਰ ਪੜਾਵਾਂ ਵਿੱਚ 23 ਮੁਫਤ ਸਿਹਤ ਕੈਂਪ ਲਗਾਏ ਗਏ ਸਨ | ਇਨ੍ਹਾਂ ਕੈਂਪਾਂ ਵਿਚ 22,448 ਲੋਕਾਂ ਨੇ ਮੁਫਤ ਸਿਹਤ ਸੇਵਾਵਾਂ ਦਾ ਲਾਭ ਉਠਾਇਆ¢ ਇਸ ਤੋਂ ਇਲਾਵਾ 8,527 ਲੋਕਾਂ ਨੂੰ ਐਨਕਾਂ ਪ੍ਰਦਾਨ ਕੀਤੀਆਂ ਗਈਆਂ ਤੇ 1,816 ਲੋਕਾਂ ਨੂੰ ਮੋਤੀਆਬਿੰਦ ਦਾ ਪਤਾ ਲੱਗਿਆ ਤੇ ਉਨ੍ਹਾਂ ਦੀ ਜਲਦੀ ਹੀ ਸਰਜਰੀ ਕੀਤੀ ਜਾਵੇਗੀ |

ਪਿਛਲੀ ਖ਼ਬਰ ਸਰਕਾਰੀ ਡਿਊਟੀ 'ਚ ਰੁਕਾਵਟ ਪਾਉਣ ਤੇ ਹਮਲਾ ਕਰਨ ਦੇ ਮਾਮਲੇ ਵਿਚ ਦੋ ਗਿ੍ਫ਼ਤਾਰ ਅਗਲੀ ਖ਼ਬਰ ਕਿਸਾਨ 10 ਮਾਰਚ ਨੂੰ ਜਗਾਧਰੀ ਤਹਿਸੀਲ ਅੰਦਰ ਕੱਢਣਗੇ ਟਰੈਕਟਰ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।