02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਹੈਰੀਟੇਜ ਐਂਡ ਕਲਚਰ ਫਾਊਾਡੇਸ਼ਨ ਵਲੋਂ ਪ੍ਰਸਿੱਧ ਕਵਿੱਤਰੀ ਰਣਜੀਤ ਕੌਰ 'ਜੀਤ' ਦਾ ਸਨਮਾਨ

ਅਜੀਤ ਡੈਸਕ 14-04-2026
ਨਵੀਂ ਦਿੱਲੀ, 13 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਨਾਮਵਰ ਸੰਸਥਾ ਹੈਰੀਟੇਜ ਐਂਡ ਕਲਚਰ ਫਾਊਾਡੇਸ਼ਨ ਵਲੋਂ ਹਰੀ ਨਗਰ ਵਿਖੇ ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਰਣਜੀਤ ਕੌਰ 'ਜੀਤ' ਦਾ ਉਨ੍ਹਾਂ ਦੀਆਂ ਸਮੁੱਚੀਆਂ ਸੇਵਾਵਾਂ ਨੂੰ ਵੇਖਦੇ ਹੋਏ ਸਨਮਾਨ ਕੀਤਾ ਗਿਆ | ਹਰੀ ਨਗਰ ਇਲਾਕੇ ਦੇ ਕੌਂਸਲਰ ਰਾਜੇਸ਼ ਕੁਮਾਰ ਲਾਡੀ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਸਨ | ਡਾ. ਪਿ੍ਥਵੀ ਰਾਜ ਥਾਪਰ ਨੇ ਰਣਜੀਤ ਕੌਰ 'ਜੀਤ' ਦੇ ਜੀਵਨ ਤੇ ਰਚਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਸਤਨਾਮ ਕੌਰ ਸੱਤੀ, ਡਾ. ਰਜਵੰਤ ਕੌਰ ਰਾਜ, ਜਗਜੀਤ ਕੌਰ ਭੋਲੀ, ਪ੍ਰਵੀਨ ਕੌਰ, ਗੁਰਚਰਨ ਸਿੰਘ ਚਰਨ, ਸਤੀਸ਼ ਕੌਰ ਸੋਹਲ ਅਤੇ ਬੱਬੂ ਆਨੰਦ ਨੇ ਆਪੋ-ਆਪਣੀਆਂ ਕਵਿਤਾਵਾਂ ਸੁਣਾ ਕੇ ਚੰਗਾ ਰੰਗ ਬੰਨਿ੍ਹਆ | ਸਨਮਾਨਿਤ ਹੋਣ ਵਾਲੀ ਰਣਜੀਤ ਕੌਰ 'ਜੀਤ' ਨੇ ਵੀ ਆਪਣੀਆਂ ਕਵਿਤਾਵਾਂ ਸੁਣਾ ਕੇ ਚੰਗੀ ਵਾਹ-ਵਾਹ ਖੱਟੀ | ਫਾਊਾਡੇਸ਼ਨ ਪ੍ਰਧਾਨ ਅਮਰਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਇਹ ਵੀ ਕਿਹਾ ਕਿ ਭਵਿੱਖ ਵਿਚ ਵੀ ਸਾਹਿਤਕ ਪ੍ਰੋਗਰਾਮ ਲਗਾਤਾਰ ਕੀਤੇ ਜਾਣਗੇ | ਮੰਚ ਦਾ ਸੰਚਾਲਨ ਪ੍ਰਸਿੱਧ ਲੇਖਿਕਾ ਅਤੇ ਫਾਊਾਡੇਸ਼ਨ ਦੀ ਡਾਇਰੈਕਟਰ ਹਰਜੀਤ ਕੌਰ ਨੇ ਬਾਖ਼ੂਬੀ ਕੀਤਾ | ਇਸ ਪ੍ਰੋਗਰਾਮ ਵਿਚ ਲੇਖਕਾਂ, ਬੁੱਧੀਜੀਵੀਆਂ ਤੋਂ ਇਲਾਵਾ ਡਾ. ਹਰਮੀਤ ਸਿੰਘ, ਪਰਮਜੀਤ ਸਿੰਘ ਮੱਕੜ, ਗੁਰਮੀਤ ਸਿੰਘ ਗਰਚਾ, ਤਰਲੋਚਨ ਸਿੰਘ, ਫਾਊਾਡੇਸ਼ਨ ਦੇ ਡਿਪਟੀ ਚੇਅਰਮੈਨ ਭਾਰਦਵਾਜ ਅਤੇ ਹੋਰ ਕਈ ਸ਼ਖ਼ਸੀਅਤਾਂ ਸ਼ਾਮਿਲ ਸਨ |
ਪਿਛਲੀ ਖ਼ਬਰ ਗਹਿਣੇ ਚੋਰੀ ਕਰਨ ਵਾਲਾ ਪੁਲਿਸ ਨੇ ਕੀਤਾ ਕਾਬੂ ਚੋਰੀ ਕੀਤੇ ਗਹਿਣੇ ਕੀਤੇ ਬਰਾਮਦ ਅਗਲੀ ਖ਼ਬਰ ਐਸੋਸੀਏਸ਼ਨ ਵਲੋਂ ਵਿਸਾਖੀ ਮੌਕੇ 'ਤੇ ਕੀਤਾ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।