02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਗਹਿਣੇ ਚੋਰੀ ਕਰਨ ਵਾਲਾ ਪੁਲਿਸ ਨੇ ਕੀਤਾ ਕਾਬੂ ਚੋਰੀ ਕੀਤੇ ਗਹਿਣੇ ਕੀਤੇ ਬਰਾਮਦ

ਅਜੀਤ ਡੈਸਕ 14-04-2026
ਨਵੀਂ ਦਿੱਲੀ, 13 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹਾ ਥਾਣੇ ਦੀ ਪੁਲਿਸ ਨੇ ਇਕ ਚੋਰੀ ਦੇ ਮਾਮਲੇ ਵਿਚ ਇਕ ਚੋਰ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ ਚੋਰੀ ਕੀਤੇ ਗਹਿਣਿਆਂ ਦੀ ਬਰਾਮਦਗੀ ਵੀ ਕਰ ਲਈ ਹੈ | ਇਹ ਚੋਰੀ ਦਿੱਲੀ ਦੇ ਮਯੂਰ ਵਿਹਾਰ ਫੇਜ਼-2 ਵਿਚ ਇਕ ਰਿਹਾਇਸ਼ੀ ਘਰ ਵਿਚ ਹੋਈ ਸੀ | ਚੋਰੀ ਵਿਚ ਸੋਨੇ ਦੀਆਂ ਮੁੰਦਰੀਆਂ, ਸੋਨੇ ਦੀ ਚੇਨ, ਇਕ ਸੋਨੇ ਦਾ ਬਿਸਕੁਟ, 3 ਜੋੜੇ ਸੋਨੇ ਦੀਆਂ ਵਾਲੀਆਂ, ਦੋ ਸੋਨੇ ਦੇ ਲਾਕੇਟ ਸ਼ਾਮਿਲ ਸਨ | ਪ੍ਰਾਪਤ ਜਾਣਕਾਰੀ ਅਨੁਸਾਰ ਇਕ ਚੋਰੀ ਦੀ ਸੂਚਨਾ ਪੀੜਤ ਪਰਿਵਾਰ ਵਲੋਂ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਹਰਕਤ ਵਿਚ ਆ ਕੇ ਤਕਨੀਕੀ ਵਿਸ਼ਲੇਸ਼ਣ, ਖੁਫੀਆ ਜਾਣਕਾਰੀ ਅਤੇ ਲੋਕਾਂ ਤੋਂ ਪੁੱਛ-ਪੜਤਾਲ ਤੋਂ ਬਾਅਦ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਉਸ ਦੇ ਕਬਜ਼ੇ ਵਿਚੋਂ ਚੋਰੀ ਕੀਤੇ ਗਹਿਣੇ ਬਰਾਮਦ ਕਰ ਲਏ | ਇਸ ਚੋਰ ਦਾ ਨਾਂਅ ਸੁਹੈਬ (22) ਅਤੇ ਜੋ ਅਨੰਦ ਵਿਹਾਰ ਦੀ ਕਾਲੋਨੀ ਦੇ ਮਯੂਰ ਵਿਹਾਰ ਵਿਚ ਰਹਿੰਦਾ ਹੈ, ਜੋ ਕਿ ਤਰਖ਼ਾਣ ਦਾ ਕੰਮ ਕਰਦਾ ਹੈ | ਜਦੋਂ ਪੁਲਿਸ ਇਸ ਤੋਂ ਪੁੱਛ ਪੜਤਾਲ ਕਰ ਰਹੀ ਸੀ ਤਾਂ ਇਸ ਨੇ ਪਹਿਲਾਂ ਪੁਲਿਸ ਨੂੰ ਗੁਮਰਾਹ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪ੍ਰੰਤੂ ਪੁਲਿਸ ਵਲੋਂ ਕੀਤੀ ਸਖ਼ਤੀ ਨੂੰ ਵੇਖਦੇ ਹੋਏ ਇਸ ਨੇ ਆਪਣੀ ਸ਼ਮੂਲੀਅਤ ਕਬੂਲ ਕਰ ਲਈ | ਪੁਲਿਸ ਇਸ ਤੋਂ ਹੋਰ ਵੀ ਪੁੱਛ-ਪੜਤਾਲ ਕਰ ਰਹੀ ਹੈ | ਇਹ ਚੋਰ ਦਸਵੀਂ ਪਾਸ ਹੈ |
ਪਿਛਲੀ ਖ਼ਬਰ ਪੁਲਿਸ ਨੇ ਫ਼ਰਾਰ ਅਪਰਾਧੀ ਨੂੰ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਹੈਰੀਟੇਜ ਐਂਡ ਕਲਚਰ ਫਾਊਾਡੇਸ਼ਨ ਵਲੋਂ ਪ੍ਰਸਿੱਧ ਕਵਿੱਤਰੀ ਰਣਜੀਤ ਕੌਰ 'ਜੀਤ' ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।