02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਪੁਲਿਸ ਨੇ ਫ਼ਰਾਰ ਅਪਰਾਧੀ ਨੂੰ ਕੀਤਾ ਗਿ੍ਫ਼ਤਾਰ

ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਭਗੌੜਾ ਵਿਕਾਸ ਦਹੀਆ | ਤਸਵੀਰ : ਸ਼ਿਆਮ ਸੁੰਦਰ <br/> 14-04-2026
ਨਵੀਂ ਦਿੱਲੀ, 13 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਲੋੜੀਂਦੇ ਅਪਰਾਧੀ ਵਿਕਾਸ ਦਹੀਆ ਉਰਫ਼ ਸੋਨੂ ਉਰਫ਼ ਠੇਕੇਦਾਰ (ਵਾਸੀ ਖਰਖੋਦਾ, ਜ਼ਿਲ੍ਹਾ ਸੋਨੀਪਤ ਹਰਿਆਣਾ, ਉਮਰ 42 ਸਾਲ) ਨੂੰ ਚੰਡੀਗੜ੍ਹ ਤੋਂ ਗਿ੍ਫ਼ਤਾਰ ਕਰ ਲਿਆ ਹੈ, ਜੋ ਕਿ ਪੁਲਿਸ ਦੀ ਵੱਡੀ ਸਫ਼ਲਤਾ ਮੰਨੀ ਜਾ ਰਹੀ ਹੈ | ਇਹ ਮੁਲਜ਼ਮ 30-7-2025 ਨੂੰ ਹੋਈ ਐਫ.ਆਈ.ਆਰ. ਥਾਣਾ ਹਰੀਦਾਸ ਨਗਰ, ਦਿੱਲੀ ਵਿਚ ਦਰਜ ਇਕ ਸਨਸਨੀਖੇਜ਼ ਅਤੇ ਹਾਈ-ਪ੍ਰੋਫ਼ਾਈਲ ਕਤਲ ਕੇਸ ਵਿਚ ਲੋੜੀਂਦਾ ਸੀ | ਇਹ ਅਪਰਾਧ ਕਰਨ ਤੋਂ ਬਾਅਦ ਫ਼ਰਾਰ ਸੀ ਅਤੇ ਦੁਆਰਕਾ ਅਦਾਲਤ ਦੁਆਰਾ ਇਸ ਨੂੰ ਭਗੌੜਾ ਐਲਾਨਿਆ ਗਿਆ ਸੀ | ਪੁਲਿਸ ਵਲੋਂ ਕੀਤੀ ਗਈ ਪੁੱਛ-ਪੜਤਾਲ ਵਿਚ ਮੁਲਜ਼ਮ ਨੇ ਖ਼ੁਲਾਸਾ ਕੀਤਾ ਕਿ ਉਹ ਕਈ ਰਾਜਾਂ ਵਿਚ ਲਗਾਤਾਰ ਛੁਪਦਾ ਰਿਹਾ ਅਤੇ ਥਾਂ ਵੀ ਬਦਲਦਾ ਰਿਹਾ | ਇਹ ਗਿ੍ਫ਼ਤਾਰੀ ਤੋਂ ਬਚਣ ਲਈ ਆਪਣੇ ਸਾਥੀਆਂ ਦੇ ਨੈੱਟਵਰਕ 'ਤੇ ਭਰੋਸਾ ਕਰਦਾ ਸੀ | ਉਸ ਨੇ ਪੁਲਿਸ ਕੋਲ ਮੁੱਖ ਸ਼ੂਟਰ ਵਜੋਂ ਆਪਣੀ ਭੂਮਿਕਾ ਕਬੂਲ ਕੀਤੀ ਅਤੇ ਨਾਲ ਹੀ ਆਪਣੇ ਸਾਥੀਆਂ ਦੇ ਟਿਕਾਣਿਆਂ ਬਾਰੇ ਵੀ ਜਾਣਕਾਰੀ ਦਿੱਤੀ | ਉਸ ਨੇ ਇਹ ਵੀ ਪੁਲਿਸ ਨੂੰ ਦੱਸਿਆ ਕਿ ਸਹਿ-ਮੁਲਜ਼ਮ ਸੁਮਿਤ ਰਾਣਾ ਉਰਫ਼ ਛੋਟੂ ਜ਼ੀਰਕਪੁਰ ਵਿਖੇ ਲੁਕਿਆ ਹੋਇਆ ਸੀ ਪ੍ਰੰਤੂ ਪੁਲਿਸ ਦੀ ਟੀਮ ਪਹੁੰਚਣ ਤੋਂ ਪਹਿਲਾਂ ਹੀ ਉਹ ਉਥੋਂ ਫ਼ਰਾਰ ਹੋ ਗਿਆ | ਅਪਰਾਧੀ ਵਿਕਾਸ ਦਹੀਆ ਦੇ ਸਾਥੀ ਕ੍ਰਿਸ਼ਨ ਦਹੀਆ ਅਤੇ ਸੁਮਿਤ ਰਾਣਾ ਉਰਫ਼ ਛੋਟੂ ਫ਼ਰਾਰ ਚਲੇ ਆ ਰਹੇ ਹਨ | ਜਿਨ੍ਹਾਂ ਨੂੰ ਫੜਨ ਲਈ ਪੁਲਿਸ ਕੋਸ਼ਿਸ਼ ਕਰ ਰਹੀ ਹੈ | ਇਹ ਅਪਰਾਧੀ ਗ੍ਰੈਜੂਏਟ ਹੈ ਅਤੇ ਇਸ ਨੇ ਸ਼ੁਰੂ ਵਿਚ ਬੀਮਾ, ਵਿੱਤ ਨਾਲ ਸੰਬੰਧਿਤ ਗਤੀਵਿਧੀਆਂ ਵਿਚ ਕੰਮ ਕੀਤਾ ਹੈ ਪ੍ਰੰਤੂ ਬਾਅਦ ਵਿਚ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਿਲ ਹੋ ਗਿਆ ਅਤੇ ਇਸ ਨੇ ਚੰਡੀਗੜ੍ਹ ਤੋਂ ਬਿਹਾਰ ਅਤੇ ਗੁਜਰਾਤ ਵਿਚ ਨਾਜਾਇਜ਼ ਸ਼ਰਾਬ ਦੀ ਤਸਕਰੀ ਸ਼ੁਰੂ ਕੀਤੀ ਸੀ | ਵਰਨਣਯੋਗ ਹੈ ਕਿ ਵਿਕਾਸ ਦਹੀਆ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਮੁੱਕੇਬਾਜ਼ੀ ਖਿਡਾਰੀ ਨੂੰ ਮਾਰਿਆ ਸੀ |
ਪਿਛਲੀ ਖ਼ਬਰ ਦਿੱਲੀ ਯੂਨੀਵਰਸਿਟੀ ਵਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਲਾਅ ਕੋਰਸਾਂ ਤੋਂ ਕਰਨ ਦੀ ਸੰਭਾਵਨਾ ਅਗਲੀ ਖ਼ਬਰ ਗਹਿਣੇ ਚੋਰੀ ਕਰਨ ਵਾਲਾ ਪੁਲਿਸ ਨੇ ਕੀਤਾ ਕਾਬੂ ਚੋਰੀ ਕੀਤੇ ਗਹਿਣੇ ਕੀਤੇ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।