02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਦਿੱਲੀ ਯੂਨੀਵਰਸਿਟੀ ਵਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਲਾਅ ਕੋਰਸਾਂ ਤੋਂ ਕਰਨ ਦੀ ਸੰਭਾਵਨਾ

ਅਜੀਤ ਡੈਸਕ 14-04-2026
ਨਵੀਂ ਦਿੱਲੀ, 13 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਯੂਨੀਵਰਸਿਟੀ ਦੇ ਨਵੇਂ ਸੈਸ਼ਨ 2026-27 ਪ੍ਰਤੀ ਮਈ ਮਹੀਨੇ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ | ਦਿੱਲੀ ਯੂਨੀਵਰਸਿਟੀ ਵਲੋਂ ਇਸ ਨਵੇਂ ਸੈਸ਼ਨ ਦੀ ਸ਼ੁਰੂਆਤ ਲਾਅ ਕੋਰਸਾਂ ਦੇ ਦਾਖ਼ਲੇ ਨਾਲ ਕਰਨ ਦੀ ਸੰਭਾਵਨਾ ਹੈ | ਕਾਮਨ ਲਾਅ ਦਾਖ਼ਲਾ ਪ੍ਰੀਖਿਆ ਟੈਸਟ ਦਾ ਨਤੀਜਾ ਆ ਚੁੱਕਿਆ ਹੈ | ਦਿੱਲੀ ਯੂਨੀਵਰਸਿਟੀ ਦੀ ਕੋਸ਼ਿਸ਼ ਹੈ ਕਿ ਅਪ੍ਰੈਲ ਮਹੀਨੇ ਦੇ ਆਖੀਰ ਤੱਕ ਇਸ ਨਾਲ ਜੁੜੇ ਹੋਏ ਕੋਰਸਾਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ, ਜਿਸ ਲਈ ਵਿਚਾਰ ਵੀ ਕੀਤਾ ਗਿਆ ਹੈ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਯੂਨੀਵਰਸਿਟੀ ਯੂ.ਜੀ. ਅਤੇ ਪੀ.ਜੀ. ਦੋਵਾਂ ਲਈ ਹੀ ਮਈ ਮਹੀਨੇ ਵਿਚ ਆਪਣਾ ਦਾਖ਼ਲੇ ਦਾ ਪੋਰਟਲ ਖੋਲ੍ਹੇਗੀ | ਇਸ ਸਾਲ ਇਕ ਸਾਲ ਦਾ ਪੀ.ਜੀ. ਦਾਖ਼ਲਾ ਵੀ ਸ਼ੁਰੂ ਹੋ ਰਿਹਾ ਹੈ, ਇਸ ਲਈ ਵੱਖਰੇ ਤੋਂ ਗਾਈਡਲਾਈਨ ਦਿੱਤੀ ਜਾਵੇਗੀ | ਦਿੱਲੀ ਯੂਨੀਵਰਸਿਟੀ ਦੀ ਕੋਸ਼ਿਸ਼ ਹੈ ਕਿ ਹਰ ਕੋਰਸ ਜਾਂ ਕਲਾਸਾਂ ਦਾ ਸਮੇਂ ਸਿਰ ਦਾਖ਼ਲਾ ਹੋ ਜਾਵੇ ਅਤੇ ਨਾਲ ਹੀ ਪੜ੍ਹਾਈ ਵੀ ਸ਼ੁਰੂ ਹੋ ਜਾਵੇ |
ਪਿਛਲੀ ਖ਼ਬਰ ਨਿੱਜੀ ਸਕੂਲ ਫ਼ੀਸ, ਕਿਤਾਬਾਂ ਤੇ ਵਰਦੀ ਪ੍ਰਤੀ ਕਰ ਰਹੇ ਹਨ ਮਨਮਾਨੀ, ਸਰਕਾਰ ਤੇ ਪ੍ਰਸ਼ਾਸਨ ਨੇ ਵੱਟੀ ਚੁੱਪ ਅਗਲੀ ਖ਼ਬਰ ਪੁਲਿਸ ਨੇ ਫ਼ਰਾਰ ਅਪਰਾਧੀ ਨੂੰ ਕੀਤਾ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।