18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਸਮਿਤੀ ਦੀ ਬੈਠਕ 'ਚ ਸਰਬਸੰਮਤੀ ਨਾਲ ਲਏ ਗਏ ਫੈਸਲੇ <br/>

ਅਜੀਤ ਡੈਸਕ 30-04-2026
ਨਵੀਂ ਦਿੱਲੀ, 29 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਅਖਿਲ ਭਾਰਤੀਯ ਆਦਿਵਾਸੀ ਕੈਸ਼ਪ ਕਹਾਰ ਨਿਸ਼ਾਦ ਭੋਈ ਸਮਿਤੀ (ਦਿੱਲੀ ਪ੍ਰਾਂਤ) ਦੀ ਬੈਠਕ ਦਿੱਲੀ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਜਥੇਦਾਰ ਡਾ. ਅਵਤਾਰ ਸਿੰਘ ਨੇ ਕੀਤੀ | ਇਸ ਮੌਕੇ ਰਾਸ਼ਟਰੀ ਸੰਯੋਜਕ ਗੁਰਚਰਨ ਸਿੰਘ ਕੈਸ਼ਪ ਨੇ ਸਮਿਤੀ ਦੀ ਵਰਤਮਾਨ ਸਥਿਤੀ ਅਤੇ ਰਾਸ਼ਟਰੀ ਪੱਧਰ 'ਤੇ ਹੋ ਰਹੀ ਪ੍ਰਗਤੀ 'ਤੇ ਵਿਸਥਾਰ ਨਾਲ ਚਾਨਣਾ ਪਾਇਆ | ਡਾ. ਰਮੇਸ਼ ਸਾਹਨੀ ਨੇ ਸਮਿਤੀ ਦੇ ਮੁੱਖ ਏਜੰਡੇ ਨੂੰ ਸਾਂਝਾ ਕਰਦੇ ਹੋਏ ਇਸ ਦੀ ਮਜ਼ਬੂਤੀ 'ਤੇ ਜ਼ੋਰ ਦਿੱਤਾ | ਜਥੇਦਾਰ ਡਾ. ਅਵਤਾਰ ਸਿੰਘ ਨੇ ਕਿਹਾ ਕਿ ਸਿੱਖਿਆ ਅਤੇ ਏਕਤਾ ਹੀ ਉਹ ਚਾਬੀ ਹੈ ਜਿਸ ਦੇ ਨਾਲ ਸਾਡੇ ਸੰਵਿਧਾਨਕ ਅਧਿਕਾਰਾਂ ਦੇ ਬੰਦ ਦਰਵਾਜ਼ੇ ਖੁੱਲ੍ਹਣਗੇ | ਉਨ੍ਹਾਂ ਇਹ ਵੀ ਕਿਹਾ ਕਿ ਸਮਾਜ ਦਾ ਸਰਬਪੱਖੀ ਵਿਕਾਸ ਤਾਂ ਹੀ ਸੰਭਵ ਹੈ ਜਦੋਂ ਅਸੀਂ ਆਪਣੇ ਅਧਿਕਾਰਾਂ ਦੇ ਲਈ ਸੁਚੇਤ ਹੋਈਏ | ਬੈਠਕ ਵਿਚ ਸਰਬਸੰਮਤੀ ਨਾਲ ਕੁੱਝ ਫੈਸਲੇ ਵੀ ਲਏ ਗਏ, ਜਿਸ ਵਿਚ ਜਨਗਣਨਾ, ਨੈੱਟਵਰਕ, ਸਰਕਾਰੀ ਕਲਿਆਣਕਾਰੀ ਯੋਜਨਾ, ਸਰਕਾਰ ਕੋਲ ਮੰਗਾਂ ਰੱਖਣੀਆਂ, ਦਿੱਲੀ ਵਿਚ ਮਲਾਹ ਜਾਤੀ ਨੂੰ ਅਨੁਸੂਚਿਤ ਜਾਤੀ ਦਾ ਪ੍ਰਮਾਣ ਪੱਤਰ ਜਾਰੀ ਕਰਨ ਆਦਿ ਦਾ ਜ਼ਿਕਰ ਕੀਤਾ ਗਿਆ | ਇਸ ਤੋਂ ਇਲਾਵਾ ਸਤੰਬਰ-ਅਕਤੂਬਰ ਵਿਚ ਅਗਲੀ ਬੈਠਕ ਕਰਨ ਦਾ ਵੀ ਫੈਸਲਾ ਲਿਆ ਗਿਆ |

ਪਿਛਲੀ ਖ਼ਬਰ ਗੁਰਮਤਿ ਸਮਾਗਮਾਂ ਰਾਹੀਂ ਸੰਗਤਾਂ ਨੂੰ ਗੁਰਬਾਣੀ ਤੇ ਸਿੱਖੀ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਸ਼ਲਾਘਾਯੋਗ- ਸਰਨਾ ਅਗਲੀ ਖ਼ਬਰ ਗੋਰ ਗਰੀਨ ਐਵੇਨਿਊ ਸੁਸਾਇਟੀ ਦੇ ਟਾਵਰ ਦੀ 9ਵੀਂ ਮੰਜ਼ਿਲ 'ਤੇ ਲੱਗੀ ਭਿਆਨਕ ਅੱਗ • ਹਾਈਡਰੋਲਿਕ ਕਰੇਨ ਦੀ ਲਈ ਗਈ ਮਦਦ •...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।