ਨਵੀਂ ਦਿੱਲੀ,29 ਅਪ੍ਰੈਲ (ਜਗਤਾਰ ਸਿੰਘ)- ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਆਨੰਦ ਈਸ਼ਵਰ ਦਰਬਾਰ ਵੱਲੋਂ 31 ਵਾਂ ਗੁਰਮਤਿ ਸਮਾਗਮ ਵਿਸ਼ਨੂੰ ਗਾਰਡਨ ਦੇ ਡੀ.ਡੀ.ਏ. ਗਰਾਊਾਡ ਵਿਖੇ ਕਰਾਇਆ ਗਿਆ ¢ ਇਸ ਗੁਰਮਤਿ ਸਮਾਗਮ ਵਿਚ ਸੰਤ ਬਾਬਾ ਜੋਰਾ ਸਿੰਘ ਬੱਧਨੀ ਕਲਾਂ ਵਾਲਿਆਂ ਨੇ ਸੰਗਤ ਨੂੰ ਗੁਰਮਤਿ ਵਿਚਾਰਾਂ ਰਾਹੀਂ ਗੁਰਬਾਣੀ ਨਾਲ ਜੋੜਿਆ ¢ ਇਸ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੋਂ ਇਲਾਵਾ ਹੋਰ ਕਈ ਸ਼ਖ਼ਸੀਅਤਾਂ ਨੇ ਸੰਗਤਾਂ ਦੇ ਦਰਸ਼ਨ ਕੀਤੇ ¢ ਇਸ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅਜਿਹੇ ਗੁਰਮਤਿ ਸਮਾਗਮਾਂ ਰਾਹੀਂ ਸੰਗਤਾਂ ਨੂੰ ਗੁਰਬਾਣੀ ਤੇ ਸਿੱਖੀ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਸ਼ਲਾਘਾਯੋਗ ਹੈ ਅਤੇ ਅਜਿਹੇ ਉਪਰਾਲੇ ਭਵਿੱਖ ਵੀ ਜਾਰੀ ਰੱਖੇ ਜਾਣੇ ਚਾਹੀਦੇ ਹਨ ¢ ਸਰਨਾ ਨੇ ਸੰਗਤਾਂ ਨੂੰ ਇਹ ਵੀ ਅਪੀਲ ਕੀਤੀ ਕਿ ਨਵੀਂ ਪਨੀਰੀ ਨੂੰ ਵੀ ਗੁਰਮਤਿ ਸਿਧਾਂਤਾਂ ਨਾਲ ਸਾਂਝ ਪਵਾਉਣ ਲਈ ਮਾਪਿਆਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ¢ ਇਸ ਮੌਕੇ ਨੱਥਾ ਸਿੰਘ , ਰਮਨਦੀਪ ਸਿੰਘ ਸੋਨੂੰ, ਇੰਦਰਜੀਤ ਸਿੰਘ ਸੰਤਗੜ੍ਹ, ਗੁਰਮੀਤ ਸਿੰਘ ਫਿਲੀਪੀਨਜ਼ , ਜਤਿੰਦਰਪਾਲ ਸਿੰਘ , ਤਰਲੋਚਨ ਸਿੰਘ ਨਿੱਝਰ , ਕੁਲਜੀਤ ਸਿੰਘ ਆਨੰਦ , ਬਖਸ਼ੀਸ ਸਿੰਘ ਚਾਂਦ ਨਗਰ ਸਮੇਤ ਹੋਰਨਾ ਨੇ ਵੀ ਹਾਜ਼ਰੀ ਭਰੀ ¢