18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ 'ਚ ਯੰਗ ਸਕਾਲਰਸ਼ਿਪ ਕਾਨਫਰੰਸ ਆਯੋਜਿਤ <br/>

ਅਜੀਤ ਡੈਸਕ 30-04-2026
ਨਵੀਂ ਦਿੱਲੀ, 29 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ (ਦਿੱਲੀ ਯੂਨੀਵਰਸਿਟੀ) ਦੇ ਆਈ.ਕਿਊ.ਆਈ. ਸੈੱਲ ਅਤੇ ਸੈਂਟਰ ਫ਼ਾਰ ਪ੍ਰੋਫ਼ੈਸ਼ਨਲ ਡਿਵੈੱਲਪਮੈਂਟ ਦੇ ਵਲੋਂ ਪਹਿਲੀ ਰਾਸ਼ਟਰੀ ਯੰਗ ਸਕਾਲਰਸ਼ਿਪ ਕਾਨਫਰੰਸ ਕੀਤੀ ਗਈ | ਇਸ ਵਿਚ ਮੁੱਖ ਮਹਿਮਾਨ ਪ੍ਰੋ. ਕੇ.ਪੀ. ਸਿੰਘ ਤੇ ਪ੍ਰੋ. ਐਮ.ਐਨ. ਹੁੱਡਾ ਸਨ | ਇਸ ਤੋਂ ਇਲਾਵਾ ਡਾ. ਅਮਿਤਾ ਦੇਵ ਅਤੇ ਹੋਰ ਸ਼ਖ਼ਸੀਅਤਾਂ ਵੀ ਇਸ ਮੌਕੇ 'ਤੇ ਹਾਜ਼ਰ ਸਨ | ਕਾਨਫਰੰਸ ਦੀ ਕਨਵੀਨਰ ਡਾ. ਰਚਨਾ ਸੇਠੀ ਨੇ ਇਸ ਪ੍ਰੋਗਰਾਮ ਦੀ ਮਹੱਤਤਾ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ | ਕਾਨਫਰੰਸ ਵਿਚ ਪੰਜਾਬੀ ਭਾਸ਼ਾ, ਸੱਭਿਆਚਾਰ ਤੇ ਸਮਾਜਿਕ ਪਰਿਵਰਤਨ, ਵਿੱਤ ਮਾਰਕੀਟਿੰਗ, ਈਕੋ ਸਿਸਟਮ, ਮਨੁੱਖੀ ਸੰਵੇਦਨਾਵਾਂ ਨਾਰੀ ਤੇ ਦਲਿਤ ਚੇਤਨਾ, ਅਨੁਵਾਦ ਦੀ ਮੌਜੂਦਾ ਸਥਿਤੀ ਅਤੇ ਭਵਿੱਖ ਦੀਆਂ ਚੁਣੌਤੀਆਂ, ਉਭਰ ਰਹੀਆਂ ਤਕਨੋਲੋਜੀਆਂ ਦੇ ਸਮਾਜਿਕ ਪ੍ਰਭਾਵਾਂ, ਜਟਿਲ ਆਰਥਿਕ ਅਤੇ ਸਮਾਜਿਕ ਸੰਕਲਪਾਂ ਆਦਿ ਵਿਸ਼ਿਆਂ 'ਤੇ ਵੱਖ-ਵੱਖ ਸਕਾਲਰਾਂ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ | ਕਾਲਜ ਦੀ ਪਿ੍ੰਸੀਪਲ ਪ੍ਰੋ. ਕਵਰ ਗਿੱਲ, ਡਾ. ਤਰਵਿੰਦਰ ਕੌਰ, ਡਾ. ਰਜਨੀ ਬਾਲਾ ਨੇ ਵੀ ਕਾਨਫਰੰਸ ਦੇ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਸਭ ਦਾ ਧੰਨਵਾਦ ਕੀਤਾ | ਇਸ ਮੰਚ ਦਾ ਭੁਪਿੰਦਰਪਾਲ ਸਿੰਘ ਨੇ ਬਾਖੂਬੀ ਦੇ ਨਾਲ ਸੰਚਾਲਨ ਕੀਤਾ | ਸਮੁੱਚੇ ਤੌਰ 'ਤੇ ਇਸ ਕਾਨਫਰੰਸ ਨੇ ਨੌਜਵਾਨ ਸਕਾਲਰਾਂ ਦੇ ਗਿਆਨ ਵਿਚ ਵਾਧਾ ਕੀਤਾ |

ਪਿਛਲੀ ਖ਼ਬਰ ਗੈਸਟ ਟੀਚਰਾਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਜਾਵੇ - ਅਜੇਵੀਰ ਯਾਦਵ <br/> ਅਗਲੀ ਖ਼ਬਰ ਗੁਰਮਤਿ ਸਮਾਗਮਾਂ ਰਾਹੀਂ ਸੰਗਤਾਂ ਨੂੰ ਗੁਰਬਾਣੀ ਤੇ ਸਿੱਖੀ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਸ਼ਲਾਘਾਯੋਗ- ਸਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।