18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਹਲਕੀ ਬਾਰਿਸ਼ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਕੁਝ ਰਾਹਤ <br/>

ਅਜੀਤ ਡੈਸਕ 30-04-2026
ਨਵੀਂ ਦਿੱਲੀ, 29 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਅਤੇ ਨੋਇਡਾ ਦੇ ਵਿਚ ਹਲਕੀ ਬਾਰਿਸ਼ ਹੋਣ 'ਤੇ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਲੋਕ ਗਰਮੀ ਨਾਲ ਜੂਝ ਰਹੇ ਸਨ | ਮੌਸਮ ਵਿਭਾਗ ਨੇ ਤਾਂ ਪਹਿਲਾਂ ਹੀ ਸੰਭਾਵਨਾ ਜਤਾਈ ਸੀ ਕਿ 29 ਅਤੇ 30 ਅਪ੍ਰੈਲ ਨੂੰ ਆਸਮਾਨ ਵਿਚ ਬੱਦਲ ਛਾਏ ਰਹਿਣਗੇ ਅਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ | ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਇਕ ਅਤੇ ਦੋ ਮਈ ਨੂੰ ਮੌਸਮ ਸਾਫ਼ ਰਹੇਗਾ ਅਤੇ ਤਿੰਨ ਅਤੇ ਚਾਰ ਮਈ ਨੂੰ ਫਿਰ ਬੱਦਲ ਛਾਏ ਰਹਿਣਗੇ | ਇਸ ਦੇ ਨਾਲ ਹੀ 3 ਅਤੇ 4 ਮਈ ਨੂੰ ਬੱਦਲ ਛਾਏ ਜਾਣ ਦੇ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੋ ਸਕਦੀ ਹੈ | ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਵਿਚ ਮੌਸਮ ਦੇ ਵਿਚ ਉਤਰਾਓ-ਚੜ੍ਹਾਓ ਰਹੇਗਾ | ਗਰਮੀ ਤੋਂ ਮਿਲੀ ਕੁਝ ਘਟਣ ਦੇ ਕਾਰਨ ਬਿਜਲੀ ਕੰਪਨੀਆਂ ਨੂੰ ਥੋੜ੍ਹੀ ਰਾਹਤ ਮਿਲੀ ਹੈ ਕਿਉਂਕਿ ਬਿਜਲੀ ਦੀ ਮੰਗ ਹੋਰ ਵੀ ਵਧਦੀ ਜਾ ਰਹੀ ਸੀ ਅਤੇ ਇਹ ਮੰਗ ਹੋਰ ਵਧਣ 'ਤੇ ਬਿਜਲੀ ਕੰਪਨੀਆਂ ਨੂੰ ਹੋਰ ਬਿਜਲੀ ਦੀ ਵਿਵਸਥਾ ਕਰਨ ਲਈ ਏਧਰ-ਉਧਰ ਹੱਥ-ਪੈਰ ਮਾਰਨੇ ਪੈਣੇ ਸਨ |

ਪਿਛਲੀ ਖ਼ਬਰ ਵਿਦੇਸ਼ 'ਚ ਨੌਕਰੀਆਂ ਦਾ ਝਾਂਸਾ ਦੇਣ ਵਾਲੇ ਗਰੋਹ ਦਾ ਪੁਲਿਸ ਨੇ ਕੀਤਾ ਪਰਦਾਫਾਸ਼ <br/> ਅਗਲੀ ਖ਼ਬਰ ਹੁਣ ਗੱਡੀਆਂ ਦੀ ਪਾਰਕਿੰਗ ਲਈ ਡੀ.ਡੀ.ਏ. ਬਣਾਏਗਾ ਪੰਜ ਥਾਵਾਂ 'ਤੇ ਪਾਰਕਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।