18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਵਿਦੇਸ਼ 'ਚ ਨੌਕਰੀਆਂ ਦਾ ਝਾਂਸਾ ਦੇਣ ਵਾਲੇ ਗਰੋਹ ਦਾ ਪੁਲਿਸ ਨੇ ਕੀਤਾ ਪਰਦਾਫਾਸ਼ <br/>

ਅਜੀਤ ਡੈਸਕ 30-04-2026
ਨਵੀਂ ਦਿੱਲੀ, 29 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਨਕਲੀ ਵੀਜ਼ਾ ਲਗਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਵਿਦੇਸ਼ 'ਚ ਨੌਕਰੀਆਂ ਦੇ ਨਾਂਅ 'ਤੇ ਲੋਕਾਂ ਨਾਲ ਠੱਗੀ ਮਾਰਦੇ ਸਨ | ਪੁਲਿਸ ਨੇ ਇਕ ਰੈਕਟ (ਗਰੋਹ) ਦੇ ਤਿੰਨ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਨ੍ਹਾਂ ਦੇ ਕੋਲੋਂ 5 ਅਸਲੀ ਭਾਰਤੀ ਪਾਸਪੋਰਟ, 07 ਮੋਬਾਈਲ ਫੋਨ, ਨਕਦ ਰਕਮ, ਕਈ ਆਈਡੀਜ਼, ਡੈਬਿਟ ਕਾਰਡ, ਇਕ ਨਕਲੀ ਆਧਾਰ ਕਾਰਡ, ਨਕਲੀ ਵੀਜ਼ਾ, ਟਿਕਟਾਂ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਹਨ | ਇਨ੍ਹਾਂ ਦੋਸ਼ੀਆਂ ਦੇ ਨਾਂਅ ਸਲਾਉਦੀਨ ਮਨਸੂਰ (33) ਨਿਵਾਸੀ ਬਿਹਾਰ, ਜੋ ਕਿ ਨੋਇਡਾ ਵਿਚ ਛੋਟੀ ਮੋਟੀ ਨੌਕਰੀ ਕਰਦਾ ਸੀ ਪ੍ਰੰਤੂ ਉਸ ਦਾ ਗੁਜ਼ਾਰਾ ਨਹੀਂ ਹੋ ਰਿਹਾ ਸੀ ਤੇ ਬਾਅਦ ਵਿਚ ਇਹ ਇਸ ਗਰੋਹ ਵਿਚ ਸ਼ਾਮਿਲ ਹੋ ਗਿਆ | ਦੂਸਰੇ ਦੋਸ਼ੀ ਦਾ ਨਾਂਅ ਕੌਸ਼ਰ (31) ਹੈ ਜੋ ਕਿ ਮਕੈਨਿਕ ਸੀ ਅਤੇ ਸਾਊਦੀ ਅਰਬ ਚਲਾ ਗਿਆ ਅਤੇ ਬਾਅਦ ਵਿਚ ਇਹ ਉਪਰੋਕਤ ਗਰੋਹ ਵਿਚ ਸ਼ਾਮਿਲ ਹੋ ਗਿਆ | ਤੀਸਰੇ ਦੋਸ਼ੀ ਦਾ ਨਾਂਅ ਮੁਹੰਮਦ ਸ਼ਾਹਜਾਦ (33) ਹੈ, ਜੋ ਗਾਜ਼ੀਆਬਾਦ ਦਾ ਰਹਿਣ ਵਾਲਾ ਹੈ | ਇਹ ਪਹਿਲਾਂ ਦਰਜੀ ਸੀ | ਇਸ ਨੂੰ ਕਿਸੇ ਕੇਸ ਵਿਚ ਜੇਲ ਵੀ ਜਾਣਾ ਪਿਆ | ਉਸ ਤੋਂ ਬਾਅਦ ਇਹ ਇਸ ਗਰੋਹ ਵਿਚ ਸ਼ਾਮਿਲ ਹੋ ਗਿਆ | ਪੁਲਿਸ ਨੂੰ ਇਸ ਗਰੋਹ ਪ੍ਰਤੀ ਜਾਣਕਾਰੀ ਮਿਲੀ ਸੀ ਜਿਸ ਦੇ ਆਧਾਰ 'ਤੇ ਪੁਲਿਸ ਏ.ਸੀ.ਪੀ. ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਇਕ ਟੀਮ ਬਣਾਈ, ਜਿਸ ਨੇ ਤਕਨੀਕੀ ਵਿਸ਼ਲੇਸ਼ਣ ਤੇ ਲੋਕਲ ਜਾਣਕਾਰੀ ਰਾਹੀਂ ਇਨ੍ਹਾਂ ਤਿੰਨੇ ਦੋਸ਼ੀਆਂ ਨੂੰ ਦਿੱਲੀ ਦੇ ਪੀਤਮਪੁਰਾ ਦੇ ਨੇਤਾ ਜੀ ਸੁਭਾਸ਼ ਪੈਲੇਸ ਦੇ ਨਜ਼ਦੀਕ ਕਾਬੂ ਕਰ ਲਿਆ | ਇਨ੍ਹਾਂ ਦੋਸ਼ੀਆਂ ਤੋਂ ਹੋਰ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਨਿਊਜ਼ੀਲੈਂਡ ਦੇ ਸੰਸਦ ਮੈਂਬਰ ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋਏ <br/> ਅਗਲੀ ਖ਼ਬਰ ਹਲਕੀ ਬਾਰਿਸ਼ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਕੁਝ ਰਾਹਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।