ਨਵੀਂ ਦਿੱਲੀ,29 ਅਪ੍ਰੈਲ (ਜਗਤਾਰ ਸਿੰਘ)- ਨਿਊਜ਼ੀਲੈਂਡ ਦੇ ਸੰਸਦ ਮੈਂਬਰ ਡਾਨਾ ਕਿਰਕਪੈਟਿ੍ਕ (ਨੈਸ਼ਨਲ ਪਾਰਟੀ) ਅਤੇ ਰੀਮਾ ਨਾਖਲੇ, ਸਾਬਕਾ ਸੰਸਦ ਮੈਂਬਰ ਬਖ਼ਸ਼ੀ ਕਵਲਜੀਤ ਸਿੰਘ ਸਮੇਤ ਰੰਜੇ ਸਿੱਕਾ ਅਤੇ ਹੀਨਾ ਸਿੱਕਾ ਨੇ ਰਾਜਧਾਨੀ ਦਿੱਲੀ ਸਥਿਤ ਗੁਰਦੁਆਰਾ ਬੰਗਲਾ ਸਾਹਿਬ ਪਹੁੰਚ ਕੇ ਮੱਥਾ ਟੇਕਿਆ ¢ ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ਵਿਚ ਅਰਦਾਸ ਕੀਤੀ ਅਤੇ ਸੰਗਤ ਨਾਲ ਸਮਾਂ ਬਿਤਾਇਆ¢ ਇਸ ਮੌਕੇ ਦਿੱਲੀ ਤੋਂ ਅਕਾਲੀ ਆਗੂ ਗੁਣਜੀਤ ਸਿੰਘ ਬਖ਼ਸ਼ੀ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ ¢ ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਵੱਲੋਂ ਸਾਰੇ ਸੰਸਦ ਮੈਂਬਰਾਂ ਅਤੇ ਹੋਰ ਮਹਿਮਾਨਾਂ ਨੂੰ ਗੁਰੂ ਘਰ ਦਾ ਸਿਰੋਪਾ ਭੇਟ ਕੀਤਾ ਗਿਆ ¢