28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬੱਸ ਪਾਸ ਮਾਮਲੇ ਵਿਚ ਵਿਦਿਆਰਥੀ ਪਰਿਸ਼ਦ ਨੇ ਸਰਕਾਰ ਤੇ ਟਰਾਂਸਪੋਰਟ ਮੰਤਰੀ ਦਾ ਪੁਤਲਾ ਸਾੜਿਆ ਨਿੱਜੀ ਬੱਸ ਸੰਚਾਲਕਾਂ ਨੇ ਗਾਈਡ ਲਾਈਨ ਨੂੰ ਦੱਸਿਆ ਪੱਖਪਾਤੀ -ਵਿਦਿਆਰਥੀਆਂ ਵਲੋਂ ਸੂਬਾਈ ਸੰਘਰਸ਼ ਦੀ ਚਿਤਾਵਨੀ <br/>

ਡੱਬਵਾਲੀ ਵਿੱਚ ਬੱਸ ਸਟੈਂਡ 'ਤੇ ਹਰਿਆਣਾ ਸਰਕਾਰ ਤੇ ਟਰਾਂਸਪੋਰਟ ਮੰਤਰੀ ਦਾ ਪੁਤਲਾ ਸਾੜਦੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਕਾਰਕੁਨ¢ <br/> 03-05-2026
ਡੱਬਵਾਲੀ, 2 ਮਈ (ਇਕਬਾਲ ਸਿੰਘ ਸ਼ਾਂਤ)- ਹਰਿਆਣਾ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਨਿੱਜੀ ਬੱਸਾਂ ਵਿੱਚ ਵਿਦਿਆਰਥੀ ਬੱਸ ਪਾਸ ਨੂੰ ਮਾਨਤਾ ਨਾ ਦੇਣ ਦਾ ਵਿਵਾਦ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ¢ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੀ ਅਗਵਾਈ ਹੇਠਾਂ ਅੱਜ ਵਿਦਿਆਰਥੀਆਂ ਨੇ ਬੱਸ ਸਟੈਂਡ 'ਤੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਅਤੇ ਹਰਿਆਣਾ ਸਰਕਾਰ, ਟਰਾਂਸਪੋਰਟ ਮੰਤਰੀ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੁਤਲਾ ਸਾੜਿਆ¢ ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ 21 ਅਪ੍ਰੈਲ 2026 ਨੂੰ ਜਾਰੀ ਗਾਈਡ ਲਾਈਨ ਵਿੱਚ ਨਿੱਜੀ ਬੱਸਾਂ ਵਿੱਚ ਵੀ ਵਿਦਿਆਰਥੀ ਪਾਸ ਨੂੰ ਲਾਜ਼ਮੀ ਤÏਰ 'ਤੇ ਮਾਨਤਾ ਦੇਣ ਦੇ ਨਿਰਦੇਸ਼ ਦਿੱਤੇ ਸਨ¢ ਦੂਜੇ ਪਾਸੇ ਨਿੱਜੀ ਬੱਸ ਸੰਚਾਲਕਾਂ ਨੇ ਇਸ ਨੀਤੀ ਨੂੰ ਪੱਖਪਾਤੀ ਦੱਸਦੇ ਤਰਕ ਦਿੱਤਾ ਕਿ ਜਿਨ੍ਹਾਂ ਰੂਟਾਂ 'ਤੇ ਹਰਿਆਣਾ ਰੋਡਵੇਜ਼ ਅਤੇ ਨਿੱਜੀ ਬੱਸਾਂ ਬਰਾਬਰੀ ਆਧਾਰਤ ਹਨ, ਉੱਥੇ ਪਾਸ ਤੋਂ ਮਿਲਣ ਵਾਲੇ ਮਾਲੀਏ ਦੀ ਵੰਡ 60:40 ਦੇ ਅਨੁਪਾਤ ਵਿਚ ਹੋਣੀ ਚਾਹੀਦੀ¢ ਨਾਲ ਹੀ ਸਿਰਫ਼ ਨਿੱਜੀ ਬੱਸ ਸੇਵਾ ਵਾਲੇ ਰੂਟਾਂ 'ਤੇ ਪਾਸ ਜਾਰੀ ਕਰਨ ਦਾ ਪੂਰਾ ਅਧਿਕਾਰ ਨਿੱਜੀ ਬੱਸ ਸੰਚਾਲਕਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ¢ ਫਿਲਹਾਲ ਬੱਸ ਪਾਸ ਨਾਲ ਸੰਬੰਧਿਤ ਇੱਕ ਮਾਮਲਾ ਹਾਈਕੋਰਟ ਵਿੱਚ ਜੇਰੇ ਵਿਚਾਰ ਹੈ, ਜਿਸ ਦੀ ਅਗਲੀ ਸੁਣਵਾਈ 16 ਮਈ ਨੂੰ ਹੋਣੀ ਹੈ¢ ਵਿਦਿਆਰਥੀਆਂ ਦਾ ਦੋਸ਼ ਹੈ ਕਿ ਬੱਸ ਕੰਡਕਟਰ ਸਰਕਾਰੀ ਪਾਸ ਹੋਣ ਦੇ ਬਾਵਜੂਦ ਟਿਕਟ ਲੈਣ ਲਈ ਦਬਾਅ ਬਣਾ ਰਹੇ ਹਨ¢ ਕਈ ਮਾਮਲਿਆਂ ਵਿੱਚ ਬੱਸ ਪਾਸ ਨੂੰ ਗੈਰਮੰਨਣਯੋਗ ਦੱਸਦੇ ਵਿਦਿਆਰਥੀਆਂ ਨੂੰ ਧਮਕਾਇਆ ਜਾਂਦਾ ਹੈ ਅਤੇ ਵਿਰੋਧ ਕਰਨ 'ਤੇ ਬੱਸ ਤੋਂ ਉਤਾਰ ਦੇਣ ਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ¢ ਤਾਜ਼ਾ ਘਟਨਾਕ੍ਰਮ ਵਿੱਚ ਬੱਸਾਂ ਵਿੱਚ ਪਾਸ ਨੂੰ ਲੈ ਕੇ ਬੱਸ ਸਟਾਫ਼ ਅਤੇ ਵਿਦਿਆਰਥੀਆਂ ਦੇ ਕਈ ਵੀਡੀਓ ਵੀ ਵਾਇਰਲ ਹੋ ਚੁੱਕੇ ਹਨ¢ ਪਰਿਸ਼ਦ ਨੇ ਦੋਸ਼ ਲਗਾਇਆ ਕਿ ਇਕ ਘਟਨਾ ਵਿੱਚ ਬੱਸ ਚਾਲਕ ਨੇ ਵਿਦਿਆਰਥੀਆਂ 'ਤੇ ਕਥਿਤ ਤÏਰ 'ਤੇ ਬੱਸ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਵੱਡਾ ਹਾਦਸਾ ਹੋ ਸਕਦਾ ਸੀ¢ ਉੱਥੇ ਹੀ ਗੋਰੀਵਾਲਾ ਖੇਤਰ ਵਿੱਚ ਕੁਝ ਵਿਦਿਆਰਥੀਆਂ ਨੂੰ ਪੁਲਿਸ ਚÏਕੀ ਲੈ ਜਾ ਕੇ ਕਥਿਤ ਝੂਠੇ ਮਾਮਲਿਆਂ ਵਿੱਚ ਫਸਾਉਣ ਦੀ ਕੋਸ਼ਿਸ਼ ਅਤੇ ਕੁਝ ਵਿਦਿਆਰਥੀਆਂ ਨੂੰ ਫੋਨ 'ਤੇ ਧਮਕੀਆਂ ਮਿਲਣ ਦੇ ਦੋਸ਼ ਵੀ ਹਨ¢ ਏਬੀਵੀਪੀ ਦੇ ਨਗਰ ਮੁਖੀ ਦੇਵਾਂਸ਼ੂ ਸ਼ਰਮਾ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਕੁੱਝ ਬੱਸ ਸੰਚਾਲਕ ਨਿਰਧਾਰਿਤ ਕਿਰਾਏ ਤੋਂ ਵੱਧ ਵਸੂਲੀ ਕਰ ਰਹੇ ਹਨ ਅਤੇ ਸਰਕਾਰੀ ਹੁਕਮਾਂ ਦੀ ਅਣਦੇਖੀ ਕਰ ਰਹੇ ਹਨ¢ ਉਨ੍ਹਾਂ ਕਿਹਾ ਕਿ ਜੇਕਰ ਛੇਤੀ ਕਾਰਵਾਈ ਨਾ ਹੋਈ ਤਾਂ ਸੂਬਾ ਪੱਧਰ 'ਤੇ ਸੰਘਰਸ਼ ਉਲੀਕਿਆ ਜਾਵੇਗਾ¢ ਜ਼ਿਕਰਯੋਗ ਹੈ ਕਿ ਬੀਤੀ 24 ਅਪ੍ਰੈਲ ਨੂੰ ਵੀ ਬੱਸ ਪਾਸ ਮਾਮਲੇ ਵਿਚ ਏਬੀਵੀਪੀ ਕਾਰਕੁਨਾਂ ਨੇ ਬੱਸ ਸਟੈਂਡ 'ਤੇ ਨਿੱਜੀ ਬੱਸਾਂ ਨੂੰ ਰੁਕਵਾ ਕੇ ਜ਼ੋਰਦਾਰ ਮੁਜ਼ਾਹਰਾ ਕੀਤਾ ਸੀ¢

ਪਿਛਲੀ ਖ਼ਬਰ ਫਾਇਰ ਬਿ੍ਗੇਡ ਅਤੇ ਨਗਰ ਪਾਲਿਕਾ ਦੇ ਕਰਮਚਾਰੀਆਂ ਵਲੋਂ ਮੰਗਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਜਾਰੀ ਫਾਇਰ ਬਿ੍ਗੇਡ ਕਰਮਚ... ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਵੈੱਲਫੇਅਰ ਫੋਰਮ ਰਜਿ. ਦੀ ਮੀਟਿੰਗ ਵਿਚ ਬੁੱਧੀਜੀਵੀਆਂ ਵਲੋਂ ਅਹਿਮ ਵਿਚਾਰਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।