16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਗੁਰਦੁਆਰਾ ਕਬੂਲ ਨਗਰ ਸ਼ਾਹਦਰਾ ਵਿਖੇ ਨੈਸ਼ਨਲ ਗਤਕਾ ਕੈਂਪ ਲਗਾਇਆ <br/>

ਅਜੀਤ ਡੈਸਕ 13-05-2026
ਨਵੀਂ ਦਿੱਲੀ,12 ਮਈ (ਜਗਤਾਰ ਸਿੰਘ)- ਗੁਰਦੁਆਰਾ ਕਬੂਲ ਨਗਰ ਸ਼ਾਹਦਰਾ ਵਿਖੇ 'ਖੇਡਾਂ ਵਿਰਸਾ ਸੰਭਾਲ' ਤਹਿਤ ਨੈਸ਼ਨਲ ਗਤਕਾ ਕੈਂਪ ਲਗਾਇਆ ਗਿਆ ¢ ਬਾਬਾ ਦੀਪ ਸਿੰਘ ਰਣਜੀਤ ਗਤਕਾ ਅਖਾੜਾ ਵੱਲੋਂ ਲਾਏ ਗਏ ਇਸ ਕੈਂਪ ਵੱਖ-ਵੱਖ ਗਤਕਾ ਅਖਾੜਿਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ,ਕੁਲਵੰਤ ਸਿੰਘ ਬਾਠ,ਜਸਵੀਰ ਸਿੰਘ ਲੌਂਗੋਵਾਲ ਅਤੇ ਜਤਿੰਦਰਪਾਲ ਸਿੰਘ ਖੋਖਰ ਤੇ ਤਰਲੋਚਨ ਸਿੰਘ ਨਿੱਜਰ ਸਮੇਤ ਹੋਰਨਾ ਸ਼ਖ਼ਸੀਅਤਾਂ ਤੇ ਸੰਗਤਾਂ ਨੇ ਹਾਜ਼ਰੀ ਭਰੀ ¢ ਇਸ ਮੌਕੇ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਾਜਣਾ ਵੇਲੇ ਸਿੱਖ ਨੂੰ ਬਾਣੀ ਅਤੇ ਬਾਣੇ ਦਾ ਧਾਰਨੀ ਬਣਾ ਕੇ ਇਕ ਸੰਪੂਰਨ ਮਨੁੱਖ ਦੀ ਸਿਰਜਣਾ ਕੀਤੀ ਅਤੇ ਸਿੱਖ ਸ਼ਸਤਰ ਵਿੱਦਿਆ (ਗਤਕਾ) ਨੂੰ ਸਿੱਖ ਦਾ ਇਕ ਜ਼ਰੂਰੀ ਅੰਗ ਬਣਾ ਦਿੱਤਾ ¢ ਉਨ੍ਹਾਂ ਕਿਹਾ ਕਿ ਗਤਕਾ ਸਿੱਖ ਪੰਥ ਦੀ ਰਵਾਇਤੀ ਖੇਡ ਹੈ ਤੇ ਹਰ ਸਿੱਖ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਖੇਡ ਦੇ ਨਾਲ ਜੋੜੇ, ਤਾਂ ਜੋ ਕਿਸੇ ਵੇਲੇ ਕੋਈ ਆਫ਼ਤ ਪੈ ਵੀ ਜਾਵੇ ਤਾਂ ਉਸ ਦਾ ਡਟ ਕੇ ਮੁਕਾਬਲਾ ਕੀਤਾ ਜਾ ਸਕੇ ¢ ਉਨ੍ਹਾਂ ਸਮੂਹ ਪ੍ਰਬੰਧਕਾਂ ,ਗਤਕਾ ਟੀਮਾਂ ਤੇ ਹੋਰਨਾ ਨੂੰ ਇਸ ਉਪਰਾਲੇ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਨਵੀਂ ਪੀੜ੍ਹੀ ਨੂੰ ਗੁਰਸਿੱਖੀ, ਬਾਣੀ ਅਤੇ ਬਾਣੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ¢

ਪਿਛਲੀ ਖ਼ਬਰ ਰਾਣੀ ਬਾਗ਼ ਹਲਕੇ ਨਾਲ ਸੰਬੰਧਿਤ ਨੌਜਵਾਨ 'ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ' 'ਚ ਹੋਏ ਸ਼ਾਮਿਲ <br/> ਅਗਲੀ ਖ਼ਬਰ ਹਰੀ ਨਗਰ ਵਿਖੇ 'ਮਦਰਜ਼ ਡੇਅ' ਨੂੰ ਸਮਰਪਿਤ 3 ਰੋਜ਼ਾ ਫਿਜ਼ੀਓਥੈਰੇਪੀ ਕੈਂਪ ਲਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।