16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਪੰਜਾਬੀ ਭਾਸ਼ਾ ਲਿਖਣ, ਬੋਲਣ ਤੇ ਪੜ੍ਹਨ ਲਈ ਪ੍ਰੇਰਿਤ ਕਰ ਰਹੀ ਹੈ ਰੈਸ਼ ਕੌਰ <br/>

ਅਜੀਤ ਡੈਸਕ 13-05-2026
ਨਵੀਂ ਦਿੱਲੀ, 12 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਨਵੀਂ ਉੱਭਰ ਰਹੀ ਗਾਇਕਾ ਜੋ ਪਹਿਲਾਂ ਹਿੰਦੀ ਗੀਤ ਗਾਉਂਦੀ ਸੀ, ਉਹ ਪੰਜਾਬੀ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਸ ਨੇ ਪੰਜਾਬੀ ਸਿਖ ਕੇ ਹੋਏ ਪੰਜਾਬੀ ਗੀਤ ਵੀ ਗਾਉਣੇ ਸ਼ੁਰੂ ਕਰ ਦਿੱਤੇ ਹਨ | ਹਾਲਾਂਕਿ ਉਸ ਨੂੰ ਪੰਜਾਬੀ ਭਾਸ਼ਾ ਲਿਖਣੀ, ਪੜ੍ਹਨੀ ਤੇ ਬੋਲਣੀ ਨਹੀਂ ਆਉਂਦੀ ਸੀ ਪ੍ਰੰਤੂ ਹੁਣ ਲਿਖਣੀ, ਪੜ੍ਹਨੀ ਤੇ ਬੋਲਣੀ ਵੀ ਕਾਫ਼ੀ ਹੱਦ ਤੱਕ ਸਿੱਖ ਲਈ ਹੈ ਅਤੇ ਆਪਣਾ ਨਾਂਅ ਵੀ ਰੈਸ਼ ਕੌਰ ਰੱਖ ਲਿਆ ਹੈ | ਉਹ ਹੁਣ ਜਿਸ ਨਾਲ ਵੀ ਗੱਲ ਕਰਦੀ ਹੈ ਉਹ ਪੰਜਾਬੀ ਭਾਸ਼ਾ ਵਿਚ ਹੀ ਕਰਦੀ ਹੈ ਅਤੇ ਹੋਰਨਾਂ ਨੂੰ ਵੀ ਪੰਜਾਬੀ ਭਾਸ਼ਾ ਬੋਲਣ, ਲਿਖਣ ਤੇ ਪੜ੍ਹਨ ਲਈ ਪ੍ਰੇਰਦੀ ਹੈ | ਉਸ ਨੇ ਸਭ ਤੋਂ ਪਹਿਲਾਂ ਗੀਤ 'ਮਾਂ' ਗਾਇਆ ਹੈ, ਜਿਸ ਨੂੰ ਸਾਰੇ ਪਸੰਦ ਕਰ ਰਹੇ ਹਨ | ਇਸ ਦੇ ਪਿਤਾ ਰਾਜੇਸ਼ ਗੁਪਤਾ ਦੀ ਵੀ ਇੱਛਾ ਹੈ ਕਿ ਉਨ੍ਹਾਂ ਦੀ ਬੇਟੀ ਪੰਜਾਬੀ ਗਾਇਕਾ ਹੀ ਬਣੇ | ਉਹ ਇਸ ਦੀ ਹਰ ਪੱਖ ਤੋਂ ਮਦਦ ਕਰ ਰਹੇ ਹਨ | ਪੰਜਾਬੀ ਸਾਹਿਤ ਸੱਭਿਆਚਾਰ ਮੰਚ ਦਿੱਲੀ ਵੀ ਇਸ ਕੁੜੀ ਦੀ ਪੰਜਾਬੀ ਭਾਸ਼ਾ ਸਿਖਾਉਣ ਵਿਚ ਮਦਦ ਕਰ ਰਿਹਾ ਹੈ |

ਪਿਛਲੀ ਖ਼ਬਰ ਸੋਨੇ ਦੀ ਖਰੀਦਦਾਰੀ ਕਰਨ ਤੋਂ ਬਚਣ ਦੀ ਅਪੀਲ 'ਤੇ ਵਪਾਰੀਆਂ 'ਚ ਛਾਈ ਮਾਯੂਸੀ <br/> ਅਗਲੀ ਖ਼ਬਰ ਦਿੱਲੀ ਪੁਲਿਸ ਨੇ ਹਫ਼ਤੇ ਵਿਚ ਗਲਤ ਸਾਈਡ ਗੱਡੀਆਂ ਚਲਾਉਣ ਪ੍ਰਤੀ ਕੀਤੇ 7 ਹਜ਼ਾਰ ਤੋਂ ਵੱਧ ਚਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।