16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸੋਨੇ ਦੀ ਖਰੀਦਦਾਰੀ ਕਰਨ ਤੋਂ ਬਚਣ ਦੀ ਅਪੀਲ 'ਤੇ ਵਪਾਰੀਆਂ 'ਚ ਛਾਈ ਮਾਯੂਸੀ <br/>

ਅਜੀਤ ਡੈਸਕ 13-05-2026
ਨਵੀਂ ਦਿੱਲੀ, 12 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਪ੍ਰਧਾਨ ਮੰਤਰੀ ਵਲੋਂ ਲੋਕਾਂ ਨੂੰ ਇਕ ਸਾਲ ਤੱਕ ਸੋਨੇ ਦੀ ਖ਼ਰੀਦਦਾਰੀ ਕਰਨ ਤੋਂ ਬਚਣ ਦੀ ਅਪੀਲ ਕਰਨ 'ਤੇ ਸਰਾਫ਼ਾ ਬਾਜ਼ਾਰ ਦੇ ਕਾਰੋਬਾਰੀਆਂ ਨੂੰ ਗਹਿਰੀ ਚਿੰਤਾ ਹੋ ਗਈ ਹੈ ਅਤੇ ਨਾਲ ਹੀ ਜੋ ਸੋਨੇ ਦਾ ਵੱਡੇ ਪੱਧਰ 'ਤੇ ਵਪਾਰ ਕਰ ਰਹੇ ਸਨ, ਉਨ੍ਹਾਂ ਵਿਚ ਵੀ ਮਾਯੂਸੀ ਛਾ ਰਹੀ ਹੈ | ਦਿੱਲੀ ਦੇ ਚਾਂਦਨੀ ਚੌਕ ਦੇ ਸੋਨੇ ਚਾਂਦੀ ਦਾ ਵਪਾਰ ਕਰਨ ਵਾਲੇ ਵਪਾਰੀਆਂ ਦਾ ਕਹਿਣਾ ਹੈ ਕਿ ਸੋਨੇ ਚਾਂਦੀ ਦੀ ਕੀਮਤ ਪਹਿਲਾਂ ਹੀ ਅਸਮਾਨ ਛੂਹ ਰਹੀ ਹੈ ਅਤੇ ਖਰੀਦਦਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਘਟ ਗਈ ਹੈ, ਜਿਸ ਕਾਰਨ ਉਨ੍ਹਾਂ ਦਾ ਧੰਦਾ ਚੌਪਟ ਹੁੰਦਾ ਜਾ ਰਿਹਾ ਹੈ, ਇਥੋਂ ਤੱਕ ਕਿ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਹੋਣਾ ਵੀ ਮੁਸ਼ਕਿਲ ਹੋ ਰਿਹਾ ਹੈ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਜੇਕਰ ਕੋਈ ਸੋਨੇ ਚਾਂਦੀ ਦੀ ਖਰੀਦਦਾਰੀ ਨਹੀਂ ਕਰੇਗਾ ਤਾਂ ਉਨ੍ਹਾਂ ਦੇ ਕਾਰੋਬਾਰ 'ਤੇ ਕਿੰਨਾ ਅਸਰ ਪਵੇਗਾ | ਇਸ ਬਾਰੇ ਸਾਰੇ ਲੋਕ ਭਲੀਭਾਂਤ ਜਾਣਦੇ ਹਨ | ਇਨ੍ਹਾਂ ਵਪਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਤੋਂ ਸੋਨੇ ਚਾਂਦੀ ਦੀ ਖਪਤ ਜਿੰਨੀ ਘਟੀ ਹੈ ਉਨੀ ਪਹਿਲਾਂ ਕਦੇ ਨਹੀਂ ਘਟੀ, ਇਸ ਦਾ ਕਾਰਨ ਹੈ ਕਿ ਸੋਨਾ ਚਾਂਦੀ ਮਹਿੰਗਾ ਹੋਣ 'ਤੇ ਹੁਣ ਗ਼ਰੀਬ ਲੋਕਾਂ ਦੀ ਕੀ ਆਮ ਲੋਕਾਂ ਦੀ ਸੋਨਾ ਖਰੀਦਣ ਦੀ ਪਹੁੰਚ ਘਟ ਗਈ ਹੈ | ਵੱਖ-ਵੱਖ ਇਲਾਕਿਆਂ ਦੀਆਂ ਛੋਟੀਆਂ-ਮੋਟੀਆਂ ਸਰਾਫ਼ਾਂ ਦੀਆਂ ਦੁਕਾਨਾਂ ਬੰਦ ਹੋ ਰਹੀਆਂ ਹਨ ਅਤੇ ਇਨ੍ਹਾਂ ਲੋਕਾਂ ਨੇ ਹੋਰ ਕੋਈ ਧੰਦਾ ਖੋਲ੍ਹ ਲਿਆ ਹੈ | ਸੋਨੇ ਚਾਂਦੀ ਦਾ ਵਪਾਰ ਕਰਨ ਵਾਲਿਆਂ ਵਿਚ ਇਹ ਵੀ ਚਿੰਤਾ ਹੈ ਕਿ ਵਿਆਹ ਸ਼ਾਦੀਆਂ ਦਾ ਸੀਜ਼ਨ ਸੁੱਕਾ ਹੀ ਨਾ ਲੰਘ ਜਾਵੇ |

ਪਿਛਲੀ ਖ਼ਬਰ ਵੱਖ-ਵੱਖ ਰਾਜਾਂ ਦੇ ਧਾਰਮਿਕ ਸਥਾਨਾਂ ਤੋਂ ਮੂਰਤੀਆਂ ਤੇ ਹੋਰ ਸਾਮਾਨ ਚੋਰੀ ਕਰਨ ਵਾਲਾ ਗਿ੍ਫ਼ਤਾਰ <br/> ਅਗਲੀ ਖ਼ਬਰ ਪੰਜਾਬੀ ਭਾਸ਼ਾ ਲਿਖਣ, ਬੋਲਣ ਤੇ ਪੜ੍ਹਨ ਲਈ ਪ੍ਰੇਰਿਤ ਕਰ ਰਹੀ ਹੈ ਰੈਸ਼ ਕੌਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।