24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਬਵਾਲੀ 'ਚ ਪੈਟਰੋਲ 100.81 ਰੁਪਏ ਪ੍ਰਤੀ ਲੀਟਰ, ਆਮ ਲੋਕਾਂ ਦੀ ਜੇਬ 'ਤੇ ਵਧਿਆ ਬੋਝ

ਅਜੀਤ ਡੈਸਕ 20-05-2026

ਡੱਬਵਾਲੀ, 19 ਮਈ (ਇਕਬਾਲ ਸਿੰਘ ਸ਼ਾਂਤ)-ਚਾਰ ਦਿਨਾਂ ਵਿੱਚ ਦੂਜੀ ਵਾਰ ਵਾਧੇ ਮਗਰੋਂ ਹਰਿਆਣਾ ਦੇ ਸਰਹੱਦੀ ਡੱਬਵਾਲੀ ਖੇਤਰ ਵਿੱਚ ਪੈਟ੍ਰੋਲ ਦੀ ਕੀਮਤ 100 ਰੁਪਏ ਪਾਰ ਕਰ ਗਈ ਹੈ | ਅੱਜ ਸਵੇਰੇ 6 ਵਜੇ ਤੋਂ ਲਾਗੂ ਨਵੀਆਂ ਦਰਾਂ ਅਨੁਸਾਰ ਪੈਟਰੋਲ 100.81 ਰੁਪਏ ਪ੍ਰਤੀ ਲੀਟਰ ਹੋ ਗਿਆ, ਜਦਕਿ ਡੀਜ਼ਲ 93.26 ਰੁਪਏ ਅਤੇ ਪ੍ਰੀਮੀਅਮ ਪੈਟ੍ਰੋਲ 109.62 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ | ਇਸ ਤੋਂ ਪਹਿਲਾਂ 10 ਜੁਲਾਈ 2021 ਨੂੰ ਡੱਬਵਾਲੀ ਵਿੱਚ ਪਹਿਲੀ ਵਾਰ ਪੈਟਰੋਲ 100.06 ਰੁਪਏ ਪ੍ਰਤੀ ਲੀਟਰ ਦਰਜ ਕੀਤਾ ਗਿਆ ਸੀ | ਕਰੀਬ ਪੰਜ ਸਾਲਾਂ ਬਾਅਦ ਪੈਟਰੋਲ ਮੁੜ 100 ਰੁਪਏ ਪਾਰ ਪੁੱਜਿਆ ਹੈ ਅਤੇ ਕੀਮਤਾਂ ਘਟਣ ਦੇ ਆਸਾਰ ਘੱਟ ਦਿਖ ਰਹੇ ਹਨ | ਪੈਟ੍ਰੋਲ ਪੰਪ ਕਾਰੋਬਾਰ ਨਾਲ ਜੁੜੇ ਸੂਤਰਾਂ ਮੁਤਾਬਕ ਅਗੇ ਪੈਟਰੋਲ 125 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਸਕਦਾ ਹੈ | ਉਨ੍ਹਾਂ ਅਨੁਸਾਰ ਕੌਮਾਂਤਰੀ ਬਾਜ਼ਾਰ ਅਤੇ ਮੌਜੂਦਾ ਹਾਲਾਤਾਂ ਕਾਰਨ ਤੇਲ ਕੰਪਨੀਆਂ ਨੂੰ ਪੈਟ੍ਰੋਲ ਦੀ ਲਾਗਤ ਕਰੀਬ 135 ਰੁਪਏ ਪ੍ਰਤੀ ਲੀਟਰ ਪੈ ਰਹੀ ਹੈ। ਘਾਟਾ ਵੱਧਣ ਕਾਰਨ ਕੰਪਨੀਆਂ ਵੱਲੋਂ ਡੀਜ਼ਲ ਅਤੇ ਪੈਟਰੋਲ ਦੀ ਵਿਕਰੀ ਸੀਮਿਤ ਕਰਨ ਦੇ ਸੰਕੇਤ ਵੀ ਮਿਲ ਰਹੇ ਹਨ। ਪੁਲਿਸ ਜ਼ਿਲ੍ਹਾ ਡੱਬਵਾਲੀ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਹੱਦਾਂ ਨਾਲ ਜੁੜਿਆ ਹੈ। ਗੁਆਂਢੀ ਸੂਬੇ ਪੰਜਾਬ ਵਿੱਚ 15 ਮਈ ਨੂੰ ਹੀ ਪੈਟ੍ਰੋਲ 100 ਰੁਪਏ ਪਾਰ ਕਰ ਗਿਆ ਸੀ। ਕਾਰੋਬਾਰੀਆਂ ਅਨੁਸਾਰ ਤੇਲ ਮਹਿੰਗਾ ਹੋਣ ਨਾਲ ਮਾਲ ਢੁਆਈ ਦਾ ਖਰਚ ਅਤੇ ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵੀ ਵਧਣਗੀਆਂ। ਆਮ ਲੋਕਾਂ ਨੇ ਸਰਕਾਰ ਤੋਂ ਪੈਟਰੋਲ-ਡੀਜ਼ਲ 'ਤੇ ਟੈਕਸ ਘਟਾਉਣ ਦੀ ਮੰਗ ਕੀਤੀ ਹੈ।

ਪਿਛਲੀ ਖ਼ਬਰ ਕਾਰ ਅਤੇ ਮੋਟਰਸਾਈਕਲ ਦੀ ਹੋਈ ਟੱਕਰ <br/> ਅਗਲੀ ਖ਼ਬਰ 20-05-26

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।