24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਕ੍ਰਾਈਮ ਬ੍ਰਾਂਚ-2 ਦੀ ਟੀਮ ਵਲੋਂ ਕਤਲ ਮਾਮਲੇ 'ਚ ਦੋ ਮੁਲਜ਼ਮ ਗਿ੍ਫ਼ਤਾਰ <br/>

ਅਜੀਤ ਡੈਸਕ 20-05-2026
ਯਮੁਨਾਨਗਰ, 19 ਮਈ (ਗੁਰਦਿਆਲ ਸਿੰਘ ਨਿਮਰ)-ਕ੍ਰਾਈਮ ਬ੍ਰਾਂਚ-2 ਟੀਮ ਨੇ ਪਿੰਡ ਬਾਲ ਛਪਾਰ ਦੇ ਰਹਿਣ ਵਾਲੇ ਸਤਨਾਮ ਸਿੰਘ (45) ਦਾ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮਾਂ ਦੀ ਪਛਾਣ ਜ਼ਿਲ੍ਹਾ ਮੁਹਾਲੀ ਦੇ ਪਿੰਡ ਜੁਝਾਰ ਨਗਰ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਅਤੇ ਸ਼ਰਨ ਦੇ ਰਹਿਣ ਵਾਲੇ ਇੰਦਰਪਾਲ ਸਿੰਘ ਵਜੋਂ ਹੋਈ ਹੈ | ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਨ ਉਪਰੰਤ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕ੍ਰਾਈਮ ਬ੍ਰਾਂਚ-2 ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮਿ੍ਤਕ ਸਤਨਾਮ ਸਿੰਘ ਦੀ ਪਤਨੀ ਪ੍ਰਵੀਨ ਕੌਰ ਉਰਫ਼ ਬੀਨਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਇਹ ਕਤਲ ਲੰਬੇ ਸਮੇਂ ਤੋਂ ਚੱਲ ਰਹੇ ਪਰਿਵਾਰਕ ਝਗੜੇ ਦਾ ਨਤੀਜਾ ਹੈ | ਉਸ ਨੇ ਦੱਸਿਆ ਕਿ ਉਨ੍ਹਾਂ ਦੇ ਇਕ ਰਿਸ਼ਤੇਦਾਰ ਪਿ੍ਤਪਾਲ ਦਾ ਪੁੱਤਰ ਦਲਜੀਤ ਸਿੰਘ ਉਰਫ਼ ਬਾਬੂ ਜੋ ਕਿ ਇਸ ਵੇਲੇ ਅਮਰੀਕਾ 'ਚ ਹੈ, ਆਪਣੇ ਪਰਿਵਾਰ ਨਾਲ ਨਫ਼ਰਤ ਕਰਦਾ ਸੀ | ਮਈ 2020 'ਚ ਇਸੇ ਦੁਸ਼ਮਣੀ ਦੇ ਚਲਦਿਆਂ ਬਾਬੂ ਨੇ ਉਸ (ਪ੍ਰਵੀਨ ਕੌਰ) ਦੇ ਪੁੱਤਰ ਵਰਿੰਦਰ ਨਾਲ ਮਿਲ ਕੇ ਪਿੰਡ ਬਾਲ ਛਪਾਰ ਦੀ ਤਤਕਾਲੀ ਸਰਪੰਚ ਦੇ ਪਤੀ ਰਿਚਪਾਲ ਸਿੰਘ ਦਾ ਕਤਲ ਕਰਵਾ ਦਿੱਤਾ ਸੀ | ਵਰਿੰਦਰ ਇਸ ਘਟਨਾ ਤੋਂ ਬਾਅਦ ਤੋਂ ਫ਼ਰਾਰ ਹੋ ਗਿਆ ਸੀ | ਇਸ ਕਤਲ ਦੇ ਚਲਦਿਆਂ ਸਰਪੰਚ ਰਿਚਪਾਲ ਸਿੰਘ ਦੇ ਪੁੱਤਰਾਂ ਉਨ੍ਹਾਂ ਦੇ ਪਰਿਵਾਰ ਨਾਲ ਰੰਜਿਸ਼ ਰੱਖਣ ਲੱਗ ਪਏ | ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਅਸ਼ੋਕ ਅਤੇ ਇੰਦਰਪਾਲ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਗੋਲੀ ਚਲਾਉਣ ਵਾਲੇ ਦੀ ਮਦਦ ਕੀਤੀ ਸੀ ਅਤੇ ਉਸ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਸੀ | ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਉਪਰੰਤ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ |

ਪਿਛਲੀ ਖ਼ਬਰ ਜ਼ਿਲ੍ਹਾ ਵਾਸੀ ਗਰਮੀ ਅਤੇ ਲੂੰ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਵਰਤਣ : ਡੀ. ਸੀ. ਅਗਲੀ ਖ਼ਬਰ ਠੱਗੀ ਮਾਰਨ ਲਈ ਨਕਲੀ ਫੇਸਬੁੱਕ ਖਾਤਿਆਂ ਦਾ ਸਹਾਰਾ ਲੈ ਰਹੇ ਹਨ ਸਾਈਬਰ ਠੱਗ - ਸੁਖਵਿੰਦਰ ਸਿੰਘ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।