23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਮੇਅਰ ਸੁਮਨ ਬਾਹਮਣੀ ਨੇ ਡਰੇਨ ਦੇ ਸਫ਼ਾਈ ਕਾਰਜਾਂ ਦੀ ਕਰਵਾਈ ਸ਼ੁਰੂਆਤ

ਅਜੀਤ ਡੈਸਕ 20-05-2026
ਯਮੁਨਾਨਗਰ, 19 ਮਈ (ਗੁਰਦਿਆਲ ਸਿੰਘ ਨਿਮਰ)-ਬਰਸਾਤ ਦੇ ਮੌਸਮ ਦੌਰਾਨ ਪਾਣੀ ਭਰਨ ਦੀ ਸਮੱਸਿਆ ਤੋਂ ਬਚਾਅ ਲਈ ਨਗਰ ਨਿਗਮ ਨੇ ਸ਼ਹਿਰ ਦੀਆਂ ਨਾਲੇ-ਨਾਲੀਆਂ ਦੀ ਸਫਾਈ ਸ਼ੁਰੂ ਕਰ ਦਿੱਤੀ ਹੈ | ਅੱਜ ਮੇਅਰ ਸੁਮਨ ਬਾਹਮਣੀ ਨੇ ਵਿਸ਼ਵਕਰਮਾ ਚੌਕ ਨੇੜੇ ਡਰੇਨ ਦੇ ਸਫ਼ਾਈ ਕਾਰਜਾਂ ਦੀ ਸ਼ੁਰੂਆਤ ਕਰਵਾਉਂਦਿਆਂ ਅਧਿਕਾਰੀਆਂ ਨੂੰ ਮੌਨਸੂਨ ਤੋਂ ਪਹਿਲਾਂ ਸਾਰੇ ਨਾਲੇ-ਨਾਲੀਆਂ ਦੀ ਸਫਾਈ ਦਾ ਕੰਮ ਸਹੀ ਢੰਗ ਨਾਲ ਪੂਰਾ ਕਰਨ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਨੇ ਅਧਿਕਾਰੀਆਂ ਅਤੇ ਏਜੰਸੀ ਨੂੰ ਨਿਰਦੇਸ਼ ਦਿੱਤੇ ਕਿ ਉਹ ਨਾਲੇ-ਨਾਲੀਆਂ ਨੂੰ ਪੂਰੀ ਡੂੰਘਾਈ ਤੱਕ ਸਾਫ਼ ਕਰਨ ਅਤੇ ਸਫਾਈ ਤੋਂ ਬਾਅਦ ਕੱਢੇ ਗਏ ਕੂੜੇ ਅਤੇ ਗਾਰ ਨੂੰ ਤੁਰੰਤ ਚੁੱਕਣ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਸੁਮਨ ਬਾਹਮਣੀ ਨੇ ਦੱਸਿਆ ਕਿ ਨਾਲੇ-ਨਾਲੀਆਂ ਦੀ ਸਫਾਈ ਲਈ ਤਿੰਨ ਜ਼ੋਨ ਬਣਾਏ ਗਏ ਹਨ | ਜ਼ੋਨ-1 'ਚ ਵਾਰਡ ਨੰ. 1 ਤੋਂ 8, ਜ਼ੋਨ-2 'ਚ ਵਾਰਡ ਨੰ. 9 ਤੋਂ 14 ਅਤੇ ਜ਼ੋਨ-3 'ਚ ਵਾਰਡ ਨੰ. 15 ਤੋਂ 22 ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਜ਼ੋਨ-1 ਅਤੇ 3 ਦੀ ਸਫਾਈ ਲਈ ਇਕ ਏਜੰਸੀ ਨੂੰ ਟੈਂਡਰ ਦਿੱਤਾ ਗਿਆ ਹੈ, ਜਦਕਿ ਇਕ ਹੋਰ ਏਜੰਸੀ ਨੂੰ ਜ਼ੋਨ-2 ਅਤੇ ਸ਼ਹਿਰ ਦੇ ਤਿੰਨ ਪ੍ਰਮੁੱਖ ਨਾਲਿਆਂ ਦੀ ਸਫ਼ਾਈ ਲਈ ਟੈਂਡਰ ਦਿੱਤਾ ਗਿਆ ਹੈ | ਸਾਫ਼ ਕੀਤੇ ਜਾਣ ਵਾਲੇ ਮੁੱਖ ਨਾਲੇ-ਨਾਲੀਆਂ 'ਚ ਜਗਾਧਰੀ ਤੋਂ ਸੈਕਟਰ-17 ਤੱਕ ਮੁੱਖ ਨਾਲਾ, ਪ੍ਰੋਫੈਸਰ ਕਾਲੋਨੀ, ਮਾਡਲ ਟਾਊਨ, ਲਾਜਪਤ ਨਗਰ, ਵਿਸ਼ਵਕਰਮਾ ਚੌਕ, ਡਿੱਚ ਡਰੇਨ ਵੱਲ ਜਾਣ ਵਾਲਾ ਮੁੱਖ ਨਾਲਾ, ਜੋੜੀਓ ਡਰੇਨ ਅਤੇ ਇਕ ਹੋਰ ਡਰੇਨ ਸ਼ਾਮਿਲ ਹਨ | ਮੇਅਰ ਨੇ ਸਮੁੱਚੇ ਕੌਂਸਲਰਾਂ ਨੂੰ ਵੀ ਡਰੇਨ ਦੀ ਸਫਾਈ ਦਾ ਸ਼ਡਿਊਲ ਜਾਰੀ ਕਰਨ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਡਰੇਨ ਦੀ ਸਫਾਈ ਦਾ ਸ਼ਡਿਊਲ ਸਾਰੇ ਕੌਂਸਲਰਾਂ ਨੂੰ ਵੰਡਿਆ ਜਾਵੇਗਾ ਅਤੇ ਜਿਨ੍ਹਾਂ ਕੌਂਸਲਰਾਂ ਦੇ ਵਾਰਡ ਡਰੇਨ ਦੀ ਸਫਾਈ 'ਚ ਸ਼ਾਮਿਲ ਹਨ, ਉਨ੍ਹਾਂ ਨੂੰ ਕੰਮ ਦੀ ਨਿਗਰਾਨੀ ਕਰਨੀ ਚਾਹੀਦੀ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਸਫਾਈ ਦੇ ਕੰਮ 'ਚ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਮੌਕੇ ਸਹਾਇਕ ਇੰਜ. ਸੁਰਿੰਦਰ ਦਹੀਆ, ਚੀਫ਼ ਸੈਨੀਟੇਸ਼ਨ ਇੰਸਪੈਕਟਰ ਹਰਜੀਤ ਸਿੰਘ, ਕੌਂਸਲਰ ਸ਼ਿਆਮ ਲਾਲ, ਕੌਂਸਲਰ ਸੰਦੀਪ ਧੀਮਾਨ ਤੇ ਕੌਂਸਲਰ ਦੀਕਸ਼ਿਤ ਕੁਮਾਰ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਜਲਦੀ ਹੀ ਅੱਗ ਬੁਝਾਊ ਵਿਭਾਗ ਦੇ ਬੇੜੇ 'ਚ ਸ਼ਾਮਿਲ ਹੋਣਗੇ ਆਧੁਨਿਕ ਮੋਟਰਸਾਈਕਲ ਅਗਲੀ ਖ਼ਬਰ ਅੱਗ ਬੁਝਾਊ ਵਿਭਾਗ ਵਲੋਂ ਅੱਗ ਬੁਝਾਉਣ ਦੇ ਗੁਰ ਦੱਸੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।