23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਜਲਦੀ ਹੀ ਅੱਗ ਬੁਝਾਊ ਵਿਭਾਗ ਦੇ ਬੇੜੇ 'ਚ ਸ਼ਾਮਿਲ ਹੋਣਗੇ ਆਧੁਨਿਕ ਮੋਟਰਸਾਈਕਲ

ਅਜੀਤ ਡੈਸਕ 20-05-2026
ਨਵੀਂ ਦਿੱਲੀ, 19 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਕਈ ਇਲਾਕੇ ਅਜਿਹੇ ਹਨ, ਜਿਨ੍ਹਾਂ ਵਿਚ ਤੰਗ ਗਲੀਆਂ ਹਨ | ਜੇਕਰ ਇਥੇ ਕਿਸੇ ਕਾਰਨ ਅੱਗ ਲੱਗ ਜਾਂਦੀ ਹੈ ਤਾਂ ਅੱਗ ਬੁਝਾਊ ਵਿਭਾਗ ਨੂੰ ਅੱਗ ਲੱਗਣ ਵਾਲੀ ਥਾਂ 'ਤੇ ਪੁੱਜਣਾ ਮੁਸ਼ਕਿਲ ਹੋ ਜਾਂਦਾ ਹੈ | ਪੁਰਾਣੀ ਦਿੱਲੀ, ਸ਼ਾਹਦਰਾ, ਸਦਰ ਬਾਜ਼ਾਰ, ਗਾਂਧੀ ਨਗਰ, ਕਰੋਲ ਬਾਗ ਤੋਂ ਇਲਾਵਾ ਹੋਰ ਵੀ ਅਨੇਕਾਂ ਇਲਾਕੇ ਜਾਂ ਕਾਲੋਨੀਆਂ ਹਨ, ਜਿੱਥੇ ਕਿ ਤੰਗ ਗਲੀਆਂ ਹਨ | ਇਸ ਸਮੱਸਿਆਂ ਨੂੰ ਵੇਖਦੇ ਹੋਏ ਹੁਣ ਅੱਗ ਬੁਝਾਊ ਵਿਭਾਗ ਦੇ ਕੋਲ 20 ਆਧੁਨਿਕ ਬਾਈਕ ਸ਼ਾਮਿਲ ਹੋਣਗੇ, ਜੋ ਕਿ ਤੰਗ ਗਲੀਆਂ ਵਿਚ ਜਾ ਸਕਣਗੇ ਜਿੱਥੇ ਕਿ ਅੱਗ ਬੁਝਾਊ ਵਿਭਾਗ ਦੀਆਂ ਵੱਡੀਆਂ ਗੱਡੀਆਂ ਪੁੱਜ ਨਹੀਂ ਸਕਦੀਆਂ | ਆਮ ਤੌਰ 'ਤੇ ਵੇਖਿਆ ਗਿਆ ਕਿ ਜਦੋਂ ਤੰਗ ਗਲੀਆਂ ਵਿਚ ਅੱਗ ਲੱਗ ਜਾਂਦੀ ਹੈ ਤਾਂ ਉਸ ਨੂੰ ਬੁਝਾਉਣਾ ਅੱਗ ਬੁਝਾਊ ਵਿਭਾਗ ਦੇ ਲਈ ਕਾਫ਼ੀ ਮੁਸ਼ਕਿਲ ਹੁੰਦਾ ਹੈ, ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਜ਼ਿਆਦਾ ਨੁਕਸਾਨ ਹੁੰਦਾ ਹੈ | ਇਹ ਨਵੇਂ ਆਧੁਨਿਕ ਬਾਈਕ ਜਲਦੀ ਹੀ ਅੱਗ ਬੁਝਾਊ ਵਿਭਾਗ ਦੇ ਬੇੜੇ ਵਿਚ ਸ਼ਾਮਿਲ ਹੋ ਰਹੇ ਹਨ ਉਨ੍ਹਾਂ ਨੂੰ ਆਧੁਨਿਕ ਫਾਇਰ ਫਾਈਟਿੰਗ ਉਪਕਰਨਾਂ ਦੇ ਨਾਲ ਲੈਸ ਕੀਤਾ ਗਿਆ ਹੈ |

ਪਿਛਲੀ ਖ਼ਬਰ ਐਨ.ਏ.ਡੀ. ਦੇਸ਼ ਰਤਨ ਐਵਾਰਡ ਪ੍ਰਤੀ ਹੋਈ ਬੈਠਕ ਅਗਲੀ ਖ਼ਬਰ ਮੇਅਰ ਸੁਮਨ ਬਾਹਮਣੀ ਨੇ ਡਰੇਨ ਦੇ ਸਫ਼ਾਈ ਕਾਰਜਾਂ ਦੀ ਕਰਵਾਈ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।