23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਐਨ.ਏ.ਡੀ. ਦੇਸ਼ ਰਤਨ ਐਵਾਰਡ ਪ੍ਰਤੀ ਹੋਈ ਬੈਠਕ

ਅਜੀਤ ਡੈਸਕ 20-05-2026
ਨਵੀਂ ਦਿੱਲੀ, 19 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਨੈਸ਼ਨਲ ਅਕਾਲੀ ਦਲ ਦੇ ਵਲੋਂ 'ਐਨ.ਏ.ਡੀ. ਦੇਸ਼ ਰਤਨ ਐਵਾਰਡ 2026' ਦੇ ਸਮਾਰੋਹ ਪ੍ਰਤੀ ਪੱਛਮ ਵਿਹਾਰ ਵਿਖੇ ਇਕ ਬੈਠਕ ਕੀਤੀ ਗਈ | ਜਿਸ ਦੀ ਪ੍ਰਧਾਨਗੀ ਪਰਮਜੀਤ ਸਿੰਘ ਪੰਮਾ (ਰਾਸ਼ਟਰੀ ਪ੍ਰਧਾਨ ਨੈਸ਼ਨਲ ਅਕਾਲੀ ਦਲ) ਨੇ ਕੀਤੀ | ਇਸ ਬੈਠਕ ਵਿਚ ਰਾਸ਼ਟਰੀ ਸਕੱਤਰ ਵਿਕਰਾਂਤ ਮੋਹਨ, ਭਾਵਨਾ ਧਵਨ, ਕੁਲਦੀਪ ਸਿੰਘ ਮਰਵਾਹ, ਰਸ਼ਮੀਤ ਕੌਰ ਬਿੰਦਰਾ ਅਤੇ ਸੰਗਠਨ ਦੇ ਹੋਰ ਅਹੁਦੇਦਾਰ ਸ਼ਾਮਿਲ ਹੋਏ | ਇਨ੍ਹਾਂ ਅਹੁਦੇਦਾਰਾਂ ਨੇ ਆਪੋ-ਆਪਣੇ ਵਿਚਾਰ ਰੱਖੇ | ਸ. ਪੰਮਾ ਨੇ ਇਸ ਮੌਕੇ 'ਤੇ ਕਿਹਾ ਕਿ ਉਪਰੋਕਤ ਐਵਾਰਡ ਹਰ ਸਾਲ ਸਮਾਜ ਸੇਵੀ, ਪੱਤਰਕਾਰਿਤਾ, ਸਿੱਖਿਆ, ਚਕਿਤਸਾ, ਕਾਨੂੰਨ, ਵਪਾਰ, ਧਾਰਮਿਕ ਆਦਿ ਦੀ ਸੇਵਾ ਵਿਚ ਪਾਏ ਗਏ ਯੋਗਦਾਨ ਨੂੰ ਵੇਖਦੇ ਦਿੱਤੇ ਜਾਂਦੇ ਹਨ ਤਾਂਕਿ ਇਨ੍ਹਾਂ ਲੋਕਾਂ ਦਾ ਹੌਸਲਾ ਵਧਾਇਆ ਜਾ ਸਕੇ ਅਤੇ ਉਹ ਹੋਰ ਅੱਗੋਂ ਵੀ ਵਧੀਆ ਕੰਮ ਕਰਨ | ਸ. ਪੰਮਾ ਨੇ ਦੱਸਿਆ ਕਿ ਇਹ ਐਵਾਰਡ ਸਮਾਰੋਹ ਜਲਦੀ ਹੀ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਰੂਪ-ਰੇਖਾ ਬਣਾਈ ਜਾ ਚੁੱਕੀ ਹੈ | ਇਸ ਸਮਾਰੋਹ ਦੇ ਪ੍ਰਤੀ ਵੱਖ-ਵੱਖ ਖੇਤਰਾਂ ਦੀਆਂ ਸਖ਼ਸ਼ੀਅਤਾਂ ਨੂੰ ਸੱਦਾ ਪੱਤਰ ਵੀ ਭੇਜਿਆ ਜਾਵੇਗਾ |

ਪਿਛਲੀ ਖ਼ਬਰ ਦਸਤਾਰ ਸਿਖਲਾਈ ਕੈਂਪ ਕੱਲ੍ਹ ਤੋਂ ਅਗਲੀ ਖ਼ਬਰ ਜਲਦੀ ਹੀ ਅੱਗ ਬੁਝਾਊ ਵਿਭਾਗ ਦੇ ਬੇੜੇ 'ਚ ਸ਼ਾਮਿਲ ਹੋਣਗੇ ਆਧੁਨਿਕ ਮੋਟਰਸਾਈਕਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।