ਨਵੀਂ ਦਿੱਲੀ, 19 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਦਿਆ ਕੇਂਦਰ ਦਿੱਲੀ ਵਲੋਂ ਦਸਤਾਰ ਸਿਖਲਾਈ ਕੈਂਪ ਅਤੇ ਮੁਕਾਬਲੇ ਦਾ ਇਕ ਪ੍ਰੋਗਰਾਮ 21 ਮਈ ਤੋਂ ਲੈ ਕੇ 23 ਮਈ, 2026 ਤੱਕ ਮਹਿਰੋਲੀ ਦਿੱਲੀ ਵਿਖੇ ਕੀਤਾ ਜਾਵੇਗਾ | ਇਸ ਦੇ ਨਾਲ ਹੀ ਕੈਂਪ ਵਿਚ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਦਸਤਾਰਾਂ ਸਜਾਉਣ ਦੀ ਟਰੇਨਿੰਗ ਵੀ ਦਿੱਤੀ ਜਾਵੇਗੀ | ਜੋ ਵੀ ਇਸ ਮੁਕਾਬਲੇ ਵਿਚ ਜੇਤੂ ਰਹੇਗਾ, ਉਸਨੂੰ ਇਨਾਮ ਅਤੇ ਸਰਟੀਫਿਕੇਟ ਦਿੱਤੇ ਜਾਣਗੇ | ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਦਿਆ ਕੇਂਦਰ ਦਾ ਉਦੇਸ਼ ਹੈ ਕਿ ਬੱਚੇ ਦਸਤਾਰ ਜ਼ਰੂਰ ਸਜਾਉਣ, ਜਿਸ ਕਰਕੇ ਅਜਿਹੇ ਪ੍ਰੋਗਰਾਮ ਸਮੇਂ-ਸਮੇਂ 'ਤੇ ਕਰਵਾਏ ਜਾਂਦੇ ਹਨ | ਜਿਨ੍ਹਾਂ ਵਿਚ ਦਿੱਲੀ ਦੇ ਹਰ ਇਲਾਕੇ ਵਿਚ ਬੱਚੇ ਤੇ ਨੌਜਵਾਨ ਭਾਗ ਲੈਂਦੇ ਹੋਏ ਸੋਹਣੀ ਦਸਤਾਰ ਸਜਾਉਣਾ ਵੀ ਸਿੱਖਦੇ ਹਨ |