ਨਵੀਂ ਦਿੱਲੀ, 19 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਬਾਜ਼ਾਰਾਂ ਵਿਚ ਲੋਕ ਆਪਣੀਆਂ ਗੱਡੀਆਂ ਖੜ੍ਹੀਆਂ ਕਰ ਦਿੰਦੇ ਹਨ | ਜਿਸ ਨਾਲ ਅਕਸਰ ਲੋਕਾਂ ਨੂੰ ਆਉਣਾ-ਜਾਣਾ ਮੁਸ਼ਿਕਲ ਹੋ ਰਿਹਾ ਹੈ | ਇਸ ਸਮੱਸਿਆ ਨੂੰ ਵੇਖਦੇ ਹੋਏ ਦਿੱਲੀ ਟ੍ਰੈਫ਼ਿਕ ਪੁਲਿਸ ਨੇ ਕੈਮਰਿਆਂ ਦੀ ਸਹਾਇਤਾ ਨਾਲ ਬਾਜ਼ਾਰਾਂ ਵਿਚ ਗ਼ਲਤ ਪਾਰਕਿੰਗ ਨੂੰ ਰੋਕਣ ਲਈ ਇਕ ਯੋਜਨਾ ਬਣਾਈ ਹੈ | ਕੈਮਰਿਆਂ ਦੇ ਰਾਹੀਂ ਉਨ੍ਹਾਂ ਗੱਡੀਆਂ ਦਾ ਆਪਣੇ ਆਪ ਚਲਾਨ ਹੋ ਜਾਣਗੇ, ਜੋ ਗੱਡੀਆਂ ਗ਼ਲਤ ਥਾਂ 'ਤੇ ਖੜ੍ਹੀਆਂ ਹੋਣਗੀਆਂ | ਪੁਲਿਸ ਨੇ ਬਣਾਈ ਯੋਜਨਾ ਨੂੰ ਵੇਖਦੇ ਹੋਏ ਅਤੇ ਨਾਲ ਹੀ ਲਾਗੂ ਕਰਨ ਪ੍ਰਤੀ ਦੱਖਣੀ ਦਿੱਲੀ ਦੇ ਤਿੰਨ ਬਾਜ਼ਾਰਾਂ ਦੀ ਚੋਣ ਕੀਤੀ ਹੈ | ਜਿਸ ਵਿਚ ਲਾਜਪਤ ਨਗਰ, ਨਹਿਰੂ ਪੈਲੇਸ ਯੂਸੇਫ਼ ਸਰਾਏ ਆਦਿ ਦੇ ਬਾਜ਼ਾਰ ਸ਼ਾਮਿਲ ਹਨ | ਕੈਮਰਿਆਂ ਦੇ ਰਾਹੀਂ ਆਟੋਮੈਟਿਕ ਈ-ਚਲਾਨ ਹੋਣਗੇ | ਦਿੱਲੀ ਵਿਚ 514 ਤੋਂ ਜ਼ਿਆਦਾ ਪ੍ਰਮੁੱਖ ਬਾਜ਼ਾਰ ਹਨ ਜਿਨਾਂ ਵਿਚ ਜੋ ਲੋਕ ਖਰੀਦਦਾਰੀ ਕਰਨ ਆਉਂਦੇ ਹਨ ਉਹ ਆਪਣੀਆਂ ਗੱਡੀਆਂ ਨੂੰ ਇਧਰ-ਉਧਰ ਖੜ੍ਹੀਆਂ ਕਰ ਦਿੰਦੇ ਹਨ ਅਤੇ ਇਸ ਹਾਲਤ ਨੂੰ ਵੇਖਦੇ ਹੋਏ ਜਾਮ ਦੀ ਸਥਿਤੀ ਬਣ ਜਾਣ 'ਤੇ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ ਅਤੇ ਕਈ ਵਾਰ ਲੋਕਾਂ ਦੇ ਆਪਸ ਵਿਚ ਝਗੜੇ ਵੀ ਹੋ ਜਾਂਦੇ ਹਨ | ਬਾਜ਼ਾਰ ਦੇ ਦੁਕਾਨਾਂ ਦੇ ਅੱਗੇ ਕੋਈ ਗੱਡੀ ਖੜ੍ਹੀ ਹੋਵੇ | ਇਸ ਸਮੱਸਿਆ ਦੇ ਪ੍ਰਤੀ ਇਕ ਹੋਰ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਬਾਜ਼ਾਰ ਦੇ ਆਸ-ਪਾਸ ਪਾਰਕਿੰਗ ਦੀ ਸਮੱਸਿਆ ਸਭ ਤੋਂ ਵੱਡੀ ਹੈ ਅਤੇ ਲੋਕਾਂ ਨੂੰ ਆਪਣੀਆਂ ਗੱਡੀਆਂ ਖੜ੍ਹਾਉਣੀਆਂ ਮੁਸ਼ਕਿਲ ਹੋ ਰਹੀਆਂ ਹਨ | ਪੁਲਿਸ ਦੀ ਇਹ ਯੋਜਨਾ ਸ਼ਲਾਘਾਯੋਗ ਤਾਂ ਹੈ ਪ੍ਰੰਤੂ ਇਸ ਦੇ ਪ੍ਰਤੀ ਲੋਕਾਂ ਨੂੰ ਪਹਿਲਾਂ ਸੁਚੇਤ ਕਰਨ ਦੀ ਵੀ ਜ਼ਰੂਰਤ ਹੈ |