23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਟੂਰ ਪੈਕਜ ਲੈਣ ਸਮੇਂ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਜਾਵੇ - ਅਸ਼ੋਕ ਸਭਰਵਾਲ

ਅਜੀਤ ਡੈਸਕ 20-05-2026
ਨਵੀਂ ਦਿੱਲੀ, 19 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਇਨ੍ਹਾਂ ਦਿਨਾਂ ਵਿਚ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਹਨ ਪਰੰਤੂ ਇਨ੍ਹਾਂ ਦਿਨਾਂ ਵਿਚ ਠੱਗੀ ਮਾਰਨ ਵਾਲੇ ਗਰੋਹ ਵੀ ਪੂਰੀ ਤਰ੍ਹਾਂ ਸਰਗਰਮ ਹਨ | ਇਹ ਲੋਕ ਉਨ੍ਹਾਂ ਦੇ ਨਾਲ ਠੱਗੀ ਮਾਰਦੇ ਹਨ ਜੋ ਛੁੱਟੀਆਂ ਵਿਚ ਪਹਾੜਾਂ ਜਾਂ ਹੋਰ ਥਾਵਾਂ 'ਤੇ ਘੁੰਮਣ ਲਈ ਜਾਂਦੇ ਹਨ | ਇਹ ਠੱਗ ਸਸਤਾ ਟੂਰ ਪੈਕਜ, ਫਾਈਵ ਸਟਾਰ ਹੋਟਲ 'ਚ ਰਿਹਾਇਸ਼, ਹਵਾਈ ਟਿਕਟ ਤੇ ਹੋਰ ਸਹੂਲਤ ਦੇਣ ਦਾ ਲਾਲਚ ਦੇ ਕੇ ਠੱਗੀ ਮਾਰਦੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਕਲਿਆਣ ਤੇ ਵਿਕਾਸ ਮੰਚ ਦਿੱਲੀ ਦੇ ਪ੍ਰਧਾਨ ਅਸ਼ੋਕ ਸਭਰਵਾਲ ਨੇ ਕੀਤਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਇਹ ਠੱਗ ਐਡਵਾਂਸ ਪੈਸੇ ਦੀ ਮੰਗ ਕਰਕੇ ਲੋਕਾਂ ਦੇ ਬੈਂਕ ਖਾਤੇ ਖਾਲੀ ਕਰ ਦਿੰਦੇ ਹਨ ਅਤੇ ਇਹ ਠੱਗ ਮਸ਼ਹੂਰ ਟਰੈਵਲ ਕੰਪਨੀਆਂ ਦੇ ਨਾਂਅ 'ਤੇ ਉਨ੍ਹਾਂ ਦੇ ਨਾਲ ਮਿਲਤੀ ਜੁਲਦੀ ਵੈੱਬਸਾਈਟ ਬਣਾ ਲੈਂਦੇ ਹਨ ਪਰੰਤੂ ਲੋਕਾਂ ਨੂੰ ਅਸਲੀ ਨਕਲੀ ਦੀ ਪਹਿਚਾਣ ਨਹੀਂ ਹੁੰਦੀ | ਇਹ ਠੱਗ ਲੋਕਾਂ ਦੇ ਨਾਲ ਕੰਪਨੀ ਦਾ ਪ੍ਰਤੀਨਿਧੀ ਦੱਸਦੇ ਹਨ | ਜਦੋਂ ਇਨ੍ਹਾਂ ਲੋਕਾਂ ਕੋਲ ਪੈਸੇ ਪੁੱਜ ਜਾਂਦਾ ਹੈ ਤਾਂ ਇਹ ਫ਼ਰਜ਼ੀ ਈ-ਟਿਕਟ ਜਾਂ ਹੋਟਲ ਵਾਊਚਰ ਭੇਜ ਦਿੰਦੇ ਹਨ | ਜਦੋਂ ਲੋਕ ਏਅਰਪੋਰਟ ਜਾਂ ਹੋਟਲਾਂ 'ਚ ਪੁੱਜਦੇ ਹਨ ਤਾਂ ਫਿਰ ਹੋਈ ਠੱਗੀ ਦਾ ਪਤਾ ਲਗਦਾ ਹੈ | ਅਸ਼ੋਕ ਸਭਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਉਨ੍ਹਾਂ ਨੇ ਕਿਤੇ ਵੀ ਘੁੰਮਣ ਫਿਰਨ ਜਾਣਾ ਹੋਵੇ ਤਾਂ ਉਹ ਹਵਾਈ ਟਿਕਟ, ਹੋਟਲ ਦੀ ਬੁਕਿੰਗ ਪ੍ਰਤੀ ਹੋਟਲ ਦੀ ਵੈੱਬਸਾਈਟ 'ਤੇ ਜਾ ਕੇ ਉਨ੍ਹਾਂ ਦੇ ਫੋਨ 'ਤੇ ਸੰਪਰਕ ਕਰਕੇ ਜਾਣਕਾਰੀ ਲੈ ਪੂਰੀ ਤਸੱਲੀ ਕਰਨ ਤੋਂ ਬਾਅਦ ਹੀ ਜਾਣ |
ਪਿਛਲੀ ਖ਼ਬਰ ਪੁਲਿਸ ਨੇ ਕਾਬੂ ਕੀਤਾ ਮੋਬਾਈਲ ਚੋਰ ਅਗਲੀ ਖ਼ਬਰ ਸਕੂਲ ਦੀਆਂ ਛੁੱਟੀਆਂ ਦੇ ਸਮੇਂ ਠੱਗ ਹੋਏ ਸਰਗਰਮ ਟੂਰ ਪੈਕਜ ਲੈਣ ਸਮੇਂ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਜਾਵੇ - ਅਸ਼ੋਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।