ਨਵੀਂ ਦਿੱਲੀ, 19 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸ਼ਕਰਪੁਰਾ ਥਾਣੇ ਦੀ ਪੁਲਿਸ ਨੇ ਇਕ ਮੋਬਾਈਲ ਚੋਰ ਅਰਸ਼ਦ ਅਲੀ (48) ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਕਿ ਦਰਿਆਗੰਜ ਦਿੱਲੀ ਦਾ ਰਹਿਣ ਵਾਲਾ ਹੈ | ਇਸ ਚੋਰ 'ਤੇ ਪਹਿਲਾਂ ਵੀ ਫੋਨ ਚੋਰੀ ਦੇ 6 ਮਾਮਲੇ ਦਰਜ ਹਨ, ਜਿਨ੍ਹਾਂ ਦੀ ਅਜੇ ਵੀ ਜਾਂਚ ਚੱਲ ਰਹੀ ਹੈ | ਇਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਇਕ ਵਿਅਕਤੀ ਉਸ ਦੀ ਜੇਬ ਵਿਚੋਂ ਫੋਨ ਚੋਰੀ ਕਰਕੇ ਭੱਜ ਗਿਆ ਹੈ | ਪੁਲਿਸ ਨੇ ਕਾਰਵਾਈ ਕਰਦੇ ਹੋਏ ਸ਼ਕਰਪੁਰ ਮਦਰ ਡੇਅਰੀ ਕੋਲ ਉਸ ਨੂੰ ਕਾਬੂ ਕਰ ਲਿਆ | ਇਸ ਚੋਰ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ, ਪਰੰਤੂ ਸਫਲ ਨਹੀਂ ਹੋ ਸਕਿਆ | ਪੁਲਿਸ ਇਸ ਤੋਂ ਹੋਰ ਵੀ ਪੁੱਛ-ਪੜਤਾਲ ਕਰ ਰਹੀ ਹੈ |