17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

22 ਸਾਲਾ ਨੌਜਵਾਨ ਦੀ ਗੋਲੀ ਲੱਗਣ ਨਾਲ ਹੋਈ ਮੌਤ

ਅਜੀਤ ਡੈਸਕ 21-05-2026
ਨਵੀਂ ਦਿੱਲੀ, 20 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵੈਲਕਮ ਥਾਣਾ ਖੇਤਰ ਅਧੀਨ19 ਮਈ ਦੀ ਰਾਤ ਨੂੰ ਇਕ ਅਜਿਹੀ ਘਟਨਾ ਵਾਪਰੀ ਕਿ 22 ਸਾਲ ਦੇ ਨੌਜਵਾਨ ਅਮਨਉਲਾਹ ਕੁਰੈਸ਼ੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ | ਇਸ ਦੀ ਸੂਚਨਾ ਜਦੋਂ ਪੁਲਿਸ ਦੇ ਕੋਲ ਪੁੱਜੀ ਤਾਂ ਪੁਲਿਸ ਨੂੰ ਪਤਾ ਲੱਗਾ ਕਿ ਅਮਨਉਲਾਹ ਕੁਰੈਸ਼ੀ ਨੂੰ ਉਸ ਦੇ ਪਰਿਵਾਰ ਵਾਲੇ ਜੀ. ਟੀ. ਬੀ. ਹਸਪਤਾਲ ਲਿਜਾ ਚੁੱਕੇ ਸਨ | ਹਸਪਤਾਲ ਦੇ ਡਾਕਟਰਾਂ ਨੇ ਕੁਰੈਸ਼ੀ ਨੂੰ ਮਿ੍ਤਕ ਐਲਾਨ ਦਿੱਤਾ | ਪੁਲਿਸ ਉਸ ਥਾਂ 'ਤੇ ਪੁੱਜੀ ਜਿਸ ਥਾਂ 'ਤੇ ਕੁਰੈਸ਼ੀ ਦੇ ਗੋਲੀ ਲੱਗੀ ਸੀ | ਪੁਲਿਸ ਦੀ ਫੋਰੈਂਸਿਕ ਟੀਮ ਵੀ ਪੁੱਜੀ ਹੈ ਅਤੇ ਉਸ ਨੇ ਇਸ ਥਾਂ ਦਾ ਮੁਆਇਨਾ ਕਰਦੇ ਹੋਏ ਅਪਰਾਧ ਦੇ ਨਾਲ ਜੁੜੇ ਸਬੂਤ ਇਕੱਠੇ ਕੀਤੇ ਹਨ | ਪੁਲਿਸ ਸਟੇਸ਼ਨ ਵੈਲਕਮ ਵਿਚ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਦੋਸ਼ੀਆਂ ਦਾ ਪਤਾ ਕਰ ਰਹੀ ਹੈ ਅਤੇ ਹਰ ਪਹਿਲੂ 'ਤੇ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ |
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਨੇ ਸਰਕਾਰੀ ਸਕੂਲ 'ਚ ਵਾਟਰ ਕੂਲਰ ਲਗਵਾਇਆ ਅਗਲੀ ਖ਼ਬਰ ਦਿੱਲੀ 'ਚ ਬਰਸ ਰਹੀ ਹੈ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।