05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਦਿੱਲੀ ਵਿਚ ਸਾਈਬਰ ਠੱਗ ਹੋਏ ਸਰਗਰਮ

ਅਜੀਤ ਡੈਸਕ 25-05-2026
ਨਵੀਂ ਦਿੱਲੀ, 24 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਸਾਈਬਰ ਠੱਗ ਇਨ੍ਹਾਂ ਦਿਨਾਂ ਵਿਚ ਕਾਫੀ ਸਰਗਰਮ ਹਨ ਜੋ ਕਿ ਵੱਖੋ-ਵੱਖ ਢੰਗ ਨਾਲ ਲੋਕਾਂ ਨਾਲ ਠੱਗੀਆਂ ਲੱਗੀਆਂ ਮਾਰ ਰਹੇ ਹਨ | ਇਹ ਲੋਕ ਵਿਸ਼ੇਸ਼ ਕਰਕੇ ਲੋਕਾਂ ਦੇ ਬੈਂਕ ਖਾਤਿਆਂ ਵਿਚੋਂ ਪੈਸੇ ਕੱਢ ਰਹੇ ਹਨ | ਲੋਕਾਂ ਕੋਲ ਓ.ਟੀ.ਵੀ. ਵੀ ਨਹੀਂ ਆ ਰਹੇ ਪ੍ਰੰਤੂ ਫਿਰ ਵੀ ਉਨ੍ਹਾਂ ਦੇ ਬੈਂਕ ਖਾਤੇ ਖ਼ਾਲੀ ਹੋ ਰਹੇ ਹਨ | ਸਾਈਬਰ ਠੱਗ ਬਿਜਲੀ ਦਾ ਮੀਟਰ ਅਪਡੇਟ ਕਰਨ, ਬਿਜਲੀ ਦਾ ਕੁਨੈਕਸ਼ਨ ਕੱਟਣ ਆਦਿ ਬਾਰੇ ਲੋਕਾਂ ਨੂੰ ਆਪਣੇ ਝਾਂਸੇ ਵਿਚ ਲੈਂਦੇ ਹਨ | ਗਰੋਹ ਦੇ ਮੈਂਬਰ ਆਪਣੇ ਆਪ ਨੂੰ ਬਿਜਲੀ ਵਿਭਾਗ ਦਾ ਅਧਿਕਾਰੀ ਬਣ ਕੇ ਕੁਝ ਨਾ ਕੁਝ ਕਹਿੰਦਾ ਹੈ | ਉਹ ਲੋਕਾਂ ਨੂੰ ਭਰੋਸਾ ਦਿੰਦਾ ਹੈ ਕਿ ਉਹ ਉਨ੍ਹਾਂ ਦੀ ਮਦਦ ਕਰੇਗਾ ਅਤੇ ਨਾਲ ਹੀ ਲੋਕਾਂ ਨੂੰ ਕਹਿੰਦਾ ਹੈ ਕਿ ਥੋੜ੍ਹੇ ਪੈਸੇ ਅਦਾ ਕਰਨ 'ਤੇ ਕੰਮ ਹੋ ਜਾਵੇਗਾ | ਇਹ ਲੋਕ ਬੈਂਕ ਡਿਟੇਲ ਲਈ ਲੋਕਾਂ ਤੋਂ ਫ਼ੋਨ ਪੇ ਜਾਂ ਹੋਰ ਯੂ.ਪੀ.ਆਈ. ਐੱਪ ਰਾਹੀਂ 12-13 ਰੁਪਏ ਰਕਮ ਦਾ ਭੁਗਤਾਨ ਕਰਨ ਨੂੰ ਕਹਿੰਦੇ ਹਨ | ਇਸੇ ਪ੍ਰਕਿਰਿਆ ਦੌਰਾਨ ਉਹ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਦੇ ਮੋਬਾਈਲ ਫ਼ੋਨ ਦਾ ਕੰਟਰੋਲ ਹਾਸਿਲ ਕਰ ਲੈਂਦੇ ਹਨ | ਇਸ ਉਪਰੰਤ ਉਹ ਬਿਨਾਂ ਓ.ਟੀ.ਪੀ. ਦੇ ਲੋਕਾਂ ਦੇ ਖਾਤਿਆਂ ਤੋਂ ਪੈਸੇ ਉਡਾ ਲੈਂਦੇ ਹਨ | ਇਹ ਠੱਗ ਠੱਗੀ ਗਈ ਰਕਮ ਨੂੰ ਲੱਭਣ ਦੀ ਪ੍ਰਕਿਰਿਆ ਤੋਂ ਬਚਣ ਲਈ ਸੀ.ਐਸ.ਸੀ.ਆਈ.ਡੀ. ਅਤੇ ਪਾਸਵਰਡ ਦੀ ਵਰਤੋਂ ਕਰਕੇ ਵੱਖ-ਵੱਖ ਵਾਲੇਟ ਅਤੇ ਖਾਤਿਆਂ ਵਿਚ ਟਰਾਂਸਫਰ ਕਰ ਦਿੰਦੇ ਹਨ |
ਪਿਛਲੀ ਖ਼ਬਰ ਟਰੈਫ਼ਿਕ ਪੁਲਿਸ ਕਰਮਚਾਰੀਆਂ ਨੂੰ ਮਿਲੀ ਨਵੀਂ ਸਹੂਲਤ ਅਗਲੀ ਖ਼ਬਰ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਦੀ ਸਹਾਇਤਾ ਲਈ ਖੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।