15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਜੀ. ਸੀ. ਐਸ. ਪੀ. ਨੇ ਆਪਣੀਆਂ ਯੋਜਨਾਵਾਂ 'ਤੇ ਕੀਤਾ ਵਿਚਾਰ

ਅਜੀਤ ਡੈਸਕ 29-05-2026
ਨਵੀਂ ਦਿੱਲੀ, 28 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਜੀ. ਸੀ. ਐਸ. ਪੀ. ਨੇ ਇਕ ਸਮਾਰੋਹ ਵਿਚ ਆਪਣੇ ਤਿੰਨ ਸਾਲ ਪੂਰੇ ਹੋਣ 'ਤੇ ਸਮਾਗਮ ਕੀਤਾ, ਜਿਸ ਵਿਚ ਭਵਿੱਖ ਦੇ ਵਿਚ ਆਪਣੀਆਂ ਯੋਜਨਾਵਾਂ ਦੇ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ | ਯੋਜਨਾਵਾਂ ਦੇ ਵਿਚ ਐਨਰਜੀ, ਸੋਲਰ ਸੇਵਾਵਾਂ ,ਡਿਫੈਂਸ ਤੇ ਹੋਰ ਪ੍ਰੋਗਰਾਮ ਬਾਰੇ ਸਭ ਦੀ ਰਾਏ ਲਈ ਗਈ ਅਤੇ ਨਾਲ ਹੀ ਗਰਾੳਾੂਡ ਸਰਵੇ, ਏਅਰਪੋਰਟ ਸਰਵੇ, ਵਾਟਰ ਸਰਵੇ, ਉੱਚੀਆਂ ਇਮਾਰਤਾਂ ਦੇ ਲਈ ਐਨ. ਓ. ਸੀ. ਸਰਟੀਫਿਕੇਸ਼ਨ, ਡਿਫੈਂਸ ਨਾਲ ਜੁੜੇ ਕੰਮ ਤੇ ਸੋਲਰ ਸੈਕਟਰ ਆਦਿ ਦੀਆਂ ਗਤੀਵਿਧੀਆਂ ਬਾਰੇ ਵੀ ਗੱਲ ਕੀਤੀ ਗਈ | ਇਸ ਸਮਾਰੋਹ ਦੇ ਵਿਚ ਸਾਬਕਾ ਵਾਯੂ ਸੈਨਾ ਦੇ ਅਧਿਕਾਰੀ ਕੁਲਵਿੰਦਰ ਸਿੰਘ, ਗੁਲਸ਼ਨ ਸੁਮਨ, ਰਣਜੀਤ ਹਲਦਰ, ਆਰ. ਪੀ. ਨਿਗਮ, ਚਾਂਦਨੀ ਦਲੀਪ ਮਹਿਤਾ ਅਤੇ ਪੁਸ਼ਪਿੰਦਰ ਸਿੰਘ ਸ਼ਾਮਿਲ ਹੋਏ |
ਪਿਛਲੀ ਖ਼ਬਰ ਟਰੱਸਟ ਦੀ ਮਜ਼ਬੂਤੀ ਅਤੇ ਸਮਾਜ ਸੇਵਾ ਨਾਲ ਜੋੜਨ ਲਈ ਨਰਵਾਣਾ 'ਚ ਕੀਤੀ ਮੀਟਿੰਗ ਅਗਲੀ ਖ਼ਬਰ ਹੁਣ ਫਿਰ ਮੈਟਰੋ ਸਟੇਸ਼ਨਾਂ ਦੇ ਨਾਂਅ ਬਦਲੇ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।