19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸਰਕਾਰੀ ਕਾਲਜ ਅਹਡਵਾਲਾ ਵਿਖੇ ਯੋਗਾ ਪ੍ਰੋਟੋਕੋਲ ਅਭਿਆਸ ਕਰਵਾਇਆ <br/>

ਅਜੀਤ ਡੈਸਕ 05-06-2026
ਯਮੁਨਾਨਗਰ, 4 ਜੂਨ (ਗੁਰਦਿਆਲ ਸਿੰਘ ਨਿਮਰ)-ਡਿਪਟੀ ਕਮਿਸ਼ਨਰ ਪ੍ਰੀਤੀ ਦੀ ਅਗਵਾਈ ਅਤੇ ਜ਼ਿਲ੍ਹਾ ਆਯੁਰਵੈਦਿਕ ਅਧਿਕਾਰੀ ਡਾ. ਰਜਨੀਸ਼ ਅਤੇ ਨੋਡਲ ਇੰਚਾਰਜ ਵਿਆਸਪੁਰ ਡਾ. ਨਿਧੀ ਦੀ ਦੇਖਰੇਖ 'ਚ ਸਰਕਾਰੀ ਕਾਲਜ ਅਹਡਵਾਲਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ 2026 ਨੂੰ ਮਨਾਉਣ ਲਈ ਇਕ ਯੋਗਾ ਪ੍ਰੋਟੋਕੋਲ ਅਭਿਆਸ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਯੋਗਾ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ | ਇਸ ਪ੍ਰੋਗਰਾਮ ਦੌਰਾਨ ਆਯੁਸ਼ ਯੋਗ ਸਹਾਇਕ ਰਵੀ ਕੁਮਾਰ, ਵਿਕਾਸ ਕੁਮਾਰ ਅਤੇ ਰੰਜੂ ਰਾਣੀ ਨੇ ਨਿਰਧਾਰਤ ਯੋਗ ਪ੍ਰੋਟੋਕੋਲ ਅਨੁਸਾਰ ਵੱਖ-ਵੱਖ ਯੋਗ ਆਸਣ, ਪ੍ਰਾਣਾਯਾਮ ਅਤੇ ਧਿਆਨ ਕੀਤਾ | ਇਸ ਮੌਕੇ ਯੋਗ ਇੰਸਟ੍ਰਕਟਰਾਂ ਨੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਯੋਗ ਦੀ ਮਹੱਤਤਾ, ਇਸਦੇ ਸਰੀਰਕ ਅਤੇ ਮਾਨਸਿਕ ਲਾਭਾਂ ਅਤੇ ਯੋਗ ਨੂੰ ਰੋਜ਼ਾਨਾ ਜੀਵਨ 'ਚ ਸ਼ਾਮਿਲ ਕਰਨ ਦੀ ਜ਼ਰੂਰਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ | ਇਸ ਯੋਗ ਅਭਿਆਸ ਦੌਰਾਨ ਭਾਗੀਦਾਰਾਂ ਨੂੰ ਮਹੱਤਵਪੂਰਨ ਯੋਗ ਆਸਣ ਤਾਡਾਸਨ, ਵਿ੍ਕਸ਼ਾਸਨ, ਭੁਜੰਗਾਸਨ, ਵਜਰਾਸਨ ਅਤੇ ਹੋਰ ਮਹੱਤਵਪੂਰਨ ਯੋਗ ਆਸਣ ਸਮੇਤ ਅਨੁਲੋਮ-ਵਿਲੋਮ, ਕਪਾਲਭਾਤੀ ਅਤੇ ਧਿਆਨ ਵਰਗੀਆਂ ਤਕਨੀਕਾਂ ਰਾਹੀਂ ਮਾਨਸਿਕ ਸ਼ਾਂਤੀ, ਇਕਾਗਰਤਾ ਅਤੇ ਤਣਾਅ ਤੋਂ ਰਾਹਤ ਪ੍ਰਾਪਤ ਕਰਨ ਦੇ ਤਰੀਕੇ ਵੀ ਸਿਖਾਏ ਗਏ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਸਰਵਜੀਤ ਕੌਰ, ਵਾਈਸ ਪਿ੍ੰਸੀਪਲ ਡਾ. ਰਮੇਸ਼ ਧਾਰੀਵਾਲ ਅਤੇ ਕਾਲਜ ਦੇ ਫੈਕਲਟੀ ਤੇ ਸਟਾਫ਼ ਸਮੇਤ ਪ੍ਰੋ. ਆਰਤੀ ਅਰੋੜਾ, ਡਾ. ਮਨੀਸ਼ਾ, ਪ੍ਰੋ. ਕਰਨ ਸਿੰਘ, ਪ੍ਰੋ. ਅਮਰਪਾਲ, ਪ੍ਰੋ. ਅਮਿਤ ਕੁਮਾਰ, ਡਾ. ਅਮਿਤ ਕਪੂਰ, ਡਾ. ਬਲਬੀਰ ਕੁਮਾਰ, ਪ੍ਰੋ. ਚੰਚਲ ਰਾਣੀ, ਮਹਿਕ, ਹਰਪ੍ਰੀਤ ਕੌਰ, ਮੀਨਾਕਸ਼ੀ, ਨਿਸ਼ਾ ਰਾਣੀ, ਡਾ. ਮਮਤਾ ਮੈਗੋ, ਡਾ. ਚਾਨੂੰ ਅਜਾਏ ਸਮੇਤ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ਭਾਗ ਲਿਆ |

ਪਿਛਲੀ ਖ਼ਬਰ ਦਿੱਲੀ 'ਚ ਬਾਰਿਸ਼ ਪੈਣ 'ਤੇ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ <br/> ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਦੀ ਕਾਰਵਾਈ ਨੂੰ ਕੌਮ ਕਦੀ ਨਹੀਂ ਭੁਲਾ ਸਕਦੀ- ਕਾਲਕਾ, ਕਾਹਲੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।