19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸਿਲੰਡਰ ਫਟਣ ਕਾਰਨ ਚਾਰ ਲੋਕ ਝੁਲਸੇ <br/>

ਅਜੀਤ ਡੈਸਕ 05-06-2026
ਨਵੀਂ ਦਿੱਲੀ, 4 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਰੋਜ਼ਾਨਾ ਹਾਦਸੇ ਹੋ ਰਹੇ ਹਨ | ਅੱਜ ਇਥੋਂ ਦੇ ਨਬੀ ਕਰੀਮ ਸਥਿਤ ਅਮਰਪੁਰੀ ਇਲਾਕੇ ਵਿਚ ਇਕ ਘਟਨਾ ਵਾਪਰੀ ਹੈ | ਐਲ.ਪੀ.ਜੀ. ਸਿਲੰਡਰ ਫਟਣ ਕਰਕੇ ਅੱਗ ਭੜਕ ਗਈ, ਜਿਸ 'ਚ ਇਕ ਔਰਤ ਸਮੇਤ ਚਾਰ ਲੋਕ ਝੁਲਸ ਗਏ | ਇਹ ਹਾਦਸਾ ਇਕ ਛੋਟੀ ਜਿਹੀ (6__1MP__8 ਵਰਗ ਫੁੱਟ) ਦੁਕਾਨ 'ਚ ਹੋਇਆ | ਸਿਲੰਡਰ ਫਟਣ ਦੀ ਆਵਾਜ਼ ਤੇਜ਼ ਹੋਣ 'ਤੇ ਆਸਪਾਸ ਦੇ ਲੋਕ ਡਰ ਗਏ | ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਨਾਲ ਹੀ ਕੈਟਸ ਐਂਬੂਲੈਂਸ ਵੀ ਪੁੱਜ ਗਈ | ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਨੂੰ ਆਰ.ਐਮ.ਐਲ. ਹਸਪਤਾਲ ਵਿਚ ਲਿਜਾਇਆ ਗਿਆ | ਇਸ ਮੌਕੇ ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ਵੀ ਪੁੱਜੀਆਂ ਅਤੇ ਉਨ੍ਹਾਂ ਨੇ ਥੋੜ੍ਹੇ ਹੀ ਸਮੇਂ ਵਿਚ ਬਚਾਅ ਕੰਮ ਪੂਰਾ ਕਰ ਲਿਆ | ਹਸਪਤਾਲ 'ਚ ਜ਼ਖ਼ਮੀ ਹੋਇਆਂ ਦਾ ਡਾਕਟਰ ਇਲਾਜ ਕਰ ਰਹੇ ਹਨ | ਜ਼ਖ਼ਮੀਆਂ ਵਿਚ 35 ਸਾਲ ਦੀ ਸਰੀਤਾ ਜੋ ਕਿ 50 ਫ਼ੀਸਦੀ ਝੁਲਸ ਗਈ ਹੈ, 19 ਸਾਲਾ ਦਾ ਅਜੇ 40 ਫ਼ੀਸਦੀ ਝੁਲਸਿਆ ਹੈ, 35 ਸਾਲਾ ਦਾ ਕ੍ਰਿਸ਼ਨ 40 ਫ਼ੀਸਦੀ ਝੁਲਸਿਆ ਹੈ | ਡਾਕਟਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਹਾਲਤ ਜ਼ਿਆਦਾ ਠੀਕ ਨਹੀਂ ਹੈ | ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ |

ਪਿਛਲੀ ਖ਼ਬਰ ਭਰਾ ਦੇ ਕਹਿਣ 'ਤੇ ਚਾਕੂ ਮਾਰ ਕੇ ਕੀਤਾ ਸੀ ਕਤਲ-ਪੁਲਿਸ ਨੇ ਕੀਤਾ ਗਿ੍ਫ਼ਤਾਰ <br/> ਅਗਲੀ ਖ਼ਬਰ ਦਿੱਲੀ 'ਚ ਬਾਰਿਸ਼ ਪੈਣ 'ਤੇ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।