ਨਵੀਂ ਦਿੱਲੀ, 4 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਟਰੈਫਿਕ ਪੁਲਿਸ ਅਤੇ ਨਗਰ ਨਿਗਮ ਨੇ ਗੈਰ-ਕਾਨੂੰਨੀ ਪਾਰਕਿੰਗ ਵਿਰੁੱਧ ਆਪਸੀ ਤਾਲਮੇਲ ਨਾਲ ਇਕ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਨਿਰਧਾਰਿਤ ਬਹੁ-ਪੱਧਰੀ ਪਾਰਕਿੰਗ ਦੀ ਵਰਤੋਂ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਹੈ ਤਾਂ ਕਿ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਸੜਕਾਂ 'ਤੇ ਗੱਡੀਆਂ ਖੜ੍ਹਾਉਣ ਦੀ ਭੀੜ ਨੂੰ ਘੱਟ ਕੀਤਾ ਜਾਵੇ | ਦਿੱਲੀ ਪੁਲਿਸ ਅਤੇ ਨਗਰ ਨਿਗਮ ਦਿੱਲੀ ਵਿਚ ਬਹੁ-ਪੱਥਰੀ ਪਾਰਕਿੰਗ ਦੀ ਪਹਿਚਾਣ ਕਰ ਕੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਇਨ੍ਹਾਂ ਪਾਰਕਿੰਗਾਂ ਦੀ ਵਰਤੋਂ ਕਰਨ, ਜਿਨ੍ਹਾਂ ਵਿਚ ਸੰਪਾਰਕ ਮਾਲ ਕਮਲਾ ਨਗਰ, ਐਮ ਬਲਾਕ ਮਾਰਕੀਟ ਗਰੇਟਰ ਕੈਲਾਸ਼, ਹੌਜ਼ ਖਾਸ, ਕੁਤਬਰੋਡ, ਨਿਜ਼ਾਮੁਦੀਨ ਬਸਤੀ ਅਤੇ ਪਰੇਡ ਗਰਾਊਾਡ ਪਾਰਕਿੰਗ ਸ਼ਾਮਿਲ ਹੈ | ਇਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅਕਸਰ ਵੇਖਿਆ ਗਿਆ ਹੈ ਕਿ ਲੋਕ ਪਾਰਕਿੰਗ ਹੁੰਦੇ ਹੋਏ ਵੀ ਆਪਣੀਆਂ ਗੱਡੀਆਂ ਸੜਕਾਂ ਦੇ ਕਿਨਾਰੇ ਜਾਂ ਫਿਰ ਪਬਲਿਕ ਥਾਵਾਂ 'ਤੇ ਖੜ੍ਹੀਆਂ ਕਰਦੇ ਹਨ, ਜਿਸ ਕਾਰਨ ਟਰੈਫਿਕ ਪ੍ਰਭਾਵਿਤ ਹੁੰਦੀ ਹੈ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਹੁੰਦੀ ਹੈ | ਇਸ ਮੁਹਿੰਮ ਵਿਚ ਦਿੱਲੀ ਟਰੈਫਿਕ ਪੁਲਿਸ ਅਤੇ ਨਗਰ ਨਿਗਮ ਦੇ ਫੀਲਡ ਕਰਮਚਾਰੀ ਇਸ ਮੁਹਿੰਮ ਪ੍ਰਤੀ ਆਪਣੀ ਡਿਊਟੀ ਕਰਨਗੇ ਅਤੇ ਉਹ ਲੋਕਾਂ ਨਾਲ ਠੀਕ ਢੰਗ ਨਾਲ ਪੇਸ਼ ਆਉਂਦੇ ਹੋਏ ਉਨ੍ਹਾਂ ਨੂੰ ਅਪੀਲ ਵੀ ਕਰਨਗੇ ਕਿ ਉਹ ਆਪਣੀਆਂ ਗੱਡੀਆਂ ਪਾਰਕਿੰਗ ਵਿਚ ਹੀ ਖੜ੍ਹੀਆਂ ਕਰਨ |