18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸਦਰ ਬਾਜ਼ਾਰ 'ਚ ਫੈਲਿਆ ਬਿਜਲੀ ਦੀਆਂ ਤਾਰਾਂ ਦਾ ਜੰਜਾਲ <br/>

ਸਦਰ ਬਾਜ਼ਾਰ 'ਚ ਫੈਲੀਆਂ ਬਿਜਲੀ ਤਾਰਾਂ ਦਾ ਜੰਜਾਲ | <br/> 05-06-2026
ਨਵੀਂ ਦਿੱਲੀ, 4 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਲਗਾਤਾਰ ਅਗਨੀ ਘਟਨਾਵਾਂ ਹੋ ਰਹੀਆਂ ਹਨ, ਜਿਸ ਪ੍ਰਤੀ ਸਦਰ ਬਾਜ਼ਾਰ ਦਿੱਲੀ ਦੇ ਵਪਾਰੀਆਂ ਦੀ ਚਿੰਤਾ ਵਧ ਗਈ ਹੈ | ਸਦਰ ਬਾਜ਼ਾਰ ਬਾਰੀ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਇਸ ਖੇਤਰ ਵਿਚ ਫੈਲੇ ਬਿਜਲੀ ਦੀਆਂ ਤਾਰਾਂ ਦੇ ਜੰਜਾਲ ਨੂੰ ਵੇਖਦੇ ਹੋਏ ਬਿਜਲੀ ਵਿਵਸਥਾ ਪ੍ਰਤੀ ਨਾਰਾਜ਼ਗੀ ਪ੍ਰਗਟ ਕੀਤੀ ਹੈ | ਸ. ਪੰਮਾ ਦਾ ਕਹਿਣਾ ਹੈ ਕਿ ਸਦਰ ਬਾਜ਼ਾਰ ਏਸ਼ੀਆ ਦਾ ਵੱਡਾ ਥੋਕ ਬਾਜ਼ਾਰ ਹੈ, ਜਿੱਥੇ ਕਿ ਰੋਜ਼ਾਨਾ ਵੱਡੀ ਗਿਣਤੀ ਦੇ ਵਪਾਰੀ ਦਿੱਲੀ ਅਤੇ ਹੋਰਾਂ ਰਾਜਾਂ ਤੋਂ ਆਉਂਦੇ ਜਾਂਦੇ ਹਨ ਪਰੰਤੂ ਇੱਥੇ ਬਿਜਲੀ ਦੀਆਂ ਤਾਰਾਂ ਦੀ ਭਰਮਾਰ ਕਦੇ ਵੀ ਹਾਦਸੇ ਦਾ ਰੂਪ ਧਾਰਨ ਕਰ ਸਕਦੀਆਂ ਹਨ ਪਰੰਤੂ ਸੰਬੰਧੀ ਵਿਭਾਗ ਇਸ ਸਮੱਸਿਆ ਵੱਲ ਧਿਆਨ ਨਾ ਦੇ ਕੇ ਚੁੱਪੀ ਧਾਰੀ ਹੋਈ ਹੈ ਅਤੇ ਜੇਕਰ ਕੋਈ ਅੱਗ ਲੱਗਣ ਦਾ ਹਾਦਸਾ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੈ | ਸ. ਪੰਮਾ ਦਾ ਇਹ ਵੀ ਕਹਿਣਾ ਹੈ ਕਿ ਬੀਤੇ ਦਿਨਾਂ 'ਚ ਵਾਪਰੀਆਂ ਘਟਨਾਵਾਂ ਤੋਂ ਸਬਕ ਲੈਣ ਦੀ ਜ਼ਰੂਰਤ ਹੈ ਅਤੇ ਘਟਨਾ ਤੋਂ ਪਹਿਲਾਂ ਹੀ ਜੇਕਰ ਉਸ ਸਮੱਸਿਆ ਦਾ ਇਲਾਜ ਕਰ ਲਿਆ ਜਾਵੇ ਤਾਂ ਘਟਨਾ ਟਾਲੀ ਜਾ ਸਕਦੀ ਹੈ | ਉਨ੍ਹਾਂ ਨੇ ਲਗਾਤਾਰ ਫਾਇਰ ਸੇਫਟੀ ਆਡਿਟ ਅਤੇ ਜਾਗਰੂਕਤਾ ਮੁਹਿੰਮ ਚਲਾਉਣ ਬਾਰੇ ਕਿਹਾ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਸਦਰ ਬਾਜ਼ਾਰ ਦੇ ਖੰਭਿਆਂ 'ਤੇ ਫੈਲੀਆਂ ਬਿਜਲੀ ਦਾ ਕੋਈ ਠੋਸ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ | ਸ. ਪੰਮਾ ਨੇ ਇਸ ਸਮੱਸਿਆ ਪ੍ਰਤੀ ਅੱਗ ਬੁਝਾਊ ਵਿਭਾਗ ਨੂੰ ਪੱਤਰ ਵੀ ਲਿਖਿਆ ਹੈ |

ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਫ਼ਾਰ ਗਰਲਜ਼ ਵਿਖੇ ਇਕ ਰੋਜ਼ਾ ਯੋਗ ਪ੍ਰੋਟੋਕੋਲ ਸਿਖਲਾਈ ਪ੍ਰੋਗਰਾਮ ਅਗਲੀ ਖ਼ਬਰ ਕਦੇ ਵੀ ਕੋਈ ਹੋ ਸਕਦੀ ਹੈ ਘਟਨਾ - ਪੰਮਾ <br/> ਸਦਰ ਬਾਜ਼ਾਰ 'ਚ ਫੈਲਿਆ ਬਿਜਲੀ ਦੀਆਂ ਤਾਰਾਂ ਦਾ ਜੰਜਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।