18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਡੀ. ਏ. ਵੀ. ਕਾਲਜ ਫ਼ਾਰ ਗਰਲਜ਼ ਵਿਖੇ ਇਕ ਰੋਜ਼ਾ ਯੋਗ ਪ੍ਰੋਟੋਕੋਲ ਸਿਖਲਾਈ ਪ੍ਰੋਗਰਾਮ

ਅਜੀਤ ਡੈਸਕ 05-06-2026
ਯਮੁਨਾਨਗਰ, 4 ਜੂਨ (ਗੁਰਦਿਆਲ ਸਿੰਘ ਨਿਮਰ)-ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਸਥਾਨਕ ਡੀ. ਏ. ਵੀ. ਕਾਲਜ ਫ਼ਾਰ ਗਰਲਜ਼ ਵਿਖੇ ਇਕ ਰੋਜ਼ਾ ਯੋਗ ਪ੍ਰੋਟੋਕੋਲ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦੌਰਾਨ ਆਯੂਸ਼ ਵਿਭਾਗ ਦੀ ਯੋਗ ਸਹਾਇਕ ਨਿਸ਼ਾ ਨੇ ਯੋਗ ਪ੍ਰੋਟੋਕੋਲ ਦੇ ਹਿੱਸੇ ਵਜੋਂ ਭਾਗੀਦਾਰਾਂ ਨੂੰ ਵੱਖ-ਵੱਖ ਯੋਗ ਆਸਣਾਂ, ਪ੍ਰਾਣਾਯਾਮ ਅਤੇ ਧਿਆਨ ਤਕਨੀਕਾਂ ਰਾਹੀਂ ਅਗਵਾਈ ਦਿੱਤੀ, ਜਦਕਿ ਇੰਸਟ੍ਰਕਟਰਾਂ ਨੇ ਯੋਗ ਦੇ ਸਰੀਰਕ, ਮਾਨਸਿਕ ਤੇ ਭਾਵਨਾਤਮਕ ਲਾਭਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਯਮਿਤ ਯੋਗ ਅਭਿਆਸ ਵਿਅਕਤੀਆਂ ਨੂੰ ਇਕ ਸਿਹਤਮੰਦ, ਊਰਜਾਵਾਨ ਅਤੇ ਤਣਾਅ-ਮੁਕਤ ਜੀਵਨ ਜਿਊਣ 'ਚ ਮਦਦ ਕਰਦਾ ਹੈ | ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਯੋਗਾ ਭਾਰਤ ਦੀ ਪ੍ਰਾਚੀਨ ਸੱਭਿਆਚਾਰਕ ਵਿਰਾਸਤ ਹੈ ਅਤੇ ਇਹ ਸਰੀਰ, ਮਨ ਤੇ ਆਤਮਾ ਵਿਚਕਾਰ ਸੰਤੁਲਨ ਪ੍ਰਾਪਤ ਕਰਨ ਦਾ ਇਕ ਪ੍ਰਭਾਵਸ਼ਾਲੀ ਸਾਧਨ ਹੈ | ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਯੋਗਾ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ | ਪ੍ਰੋਗਰਾਮ ਕੋਆਰਡੀਨੇਟਰ ਡਾ. ਰੰਜਨਾ ਦੇਵੀ ਨੇ ਕਿਹਾ ਕਿ ਯੋਗਾ ਸਿਰਫ਼ ਇਕ ਕਸਰਤ ਨਹੀਂ ਹੈ, ਸਗੋਂ ਇਕ ਸਿਹਤਮੰਦ ਜੀਵਨ ਜਿਊਣ ਦੀ ਕਲਾ ਹੈ | ਉਨ੍ਹਾਂ ਸਾਰਿਆਂ ਨੂੰ ਨਿਯਮਿਤ ਤੌਰ 'ਤੇ ਯੋਗਾ ਕਰਨ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਮਹਿਲਾ ਸੁਰੱਖਿਆ ਟੀਮ ਨੇ ਟੋਹਾਣਾ ਦੇ ਪਿੰਡ ਡਾਂਗਰਾ 'ਚ ਜਾਗਰੂਕਤਾ ਮੁਹਿੰਮ ਚਲਾਈ <br/> ਅਗਲੀ ਖ਼ਬਰ ਸਦਰ ਬਾਜ਼ਾਰ 'ਚ ਫੈਲਿਆ ਬਿਜਲੀ ਦੀਆਂ ਤਾਰਾਂ ਦਾ ਜੰਜਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।