02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸੀ.ਪੀ.ਆਈ. ਜਨਤਕ ਮੰਗਾਂ ਨੂੰ ਲੈ ਕੇ ਕਰੇਗੀ ਪੈਦਲ ਮਾਰਚ ਮਨਰੇਗਾ ਐਕਟ ਨੂੰ ਰੱਦ ਕਰਨ ਅਤੇ ਨਵੇਂ ਐਕਟ ਵਿੱਚ ਬਜਟ ਦੀ ਕਟੌਤੀ ਕੀਤੇ ਜਾਣ ਦੀ ਕੀਤੀ ਨਿੰਦਾ <br/>

ਸੀਪੀਆਈ ਦੀ ਮੀਟਿੰਗ 'ਚ ਮੌਜੂਦ ਪਾਰਟੀ ਆਗੂ ਤੇ ਮੈਂਬਰ | ਤਸਵੀਰ : ਪੰਨੀਵਾਲੀਆ <br/> 07-06-2026
ਸਿਰਸਾ, 6 ਜੂਨ (ਭੁਪਿੰਦਰ ਪੰਨੀਵਾਲੀਆ)- ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਮਾਸਿਕ ਮੀਟਿੰਗ ਡਾ. ਸੁਖਦੇਵ ਸਿੰਘ ਜੰਮੂ ਦੀ ਪ੍ਰਧਾਨਗੀ ਹੇਠ ਬਾਬਾ ਬੰਤਾ ਸਿੰਘ ਭਵਨ ਰਾਣੀਆਂ 'ਚ ਹੋਈ ਜਿਸ ਵਿੱਚ ਰਾਜਸੀ ਮੁੱਦਿਆਂ 'ਤੇ ਚਰਚਾ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਸੂਬਾਈ ਸਕੱਤਰ ਕਾਮਰੇਡ ਦਰੀਆਓ ਸਿੰਘ ਕਸ਼ਯਪ ਨੇ ਕਿਹਾ ਕਿ ਭਾਜਪਾ ਸਰਕਾਰ ਦੀਆਂ ਫੁੱਟਪਾਊ ਅਤੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਹਲਾਸ਼ੇਰੀ 'ਤੇ ਚਲ ਰਹੀ ਹੈ | ਭਾਜਪਾ ਦੀਆਂ ਜਨ ਵਿਰੋਧੀ ਨੀਤੀਆਂ ਖ਼ਿਲਾਫ਼ ਅਗਸਤ ਵਿੱਚ ਪਾਰਟੀ ਵੱਲੋਂ ਪੈਦਲ ਮਾਰਚ ਕੀਤਾ ਜਾਵੇਗਾ | ਉਨ੍ਹਾਂ ਨੇ ਪੁਰਾਣੇ ਮਨਰੇਗਾ ਐਕਟ ਨੂੰ ਰੱਦ ਕਰਨ ਅਤੇ ਨਵੇਂ ਐਕਟ ਵਿੱਚ ਬਜਟ ਦੀ ਕਟੌਤੀ ਕੀਤੇ ਜਾਣ ਦੀ ਨਿੰਦਾ ਕਰਦਿਆਂ ਦੱਸਿਆ ਕਿ 28 ਸਤੰਬਰ ਨੂੰ ਦਿੱਲੀ ਵਿੱਚ ਇੱਕ ਵੱਡੀ ਰੈਲੀ ਕੀਤੀ ਜਾਵੇਗੀ | ਜਿਸ ਵਿੱਚ ਪੇਂਡੂ ਮਜ਼ਦੂਰਾਂ ਨੂੰ ਸਾਲ 'ਚ 200 ਦਿਨ ਰੁਜਗਾਰ ਦੀ ਗਰੰਟੀ ਅਤੇ 700 ਰੁਪਏ ਦਿਹਾੜੀ ਦੀ ਮੰਗ ਕੀਤੀ ਜਾਵੇਗੀ | ਡਾ. ਸੁਖਦੇਵ ਸਿੰਘ ਜੰਮੂ ਨੇ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ 'ਤੇ ਚਰਚਾ ਕਰਦੇ ਹੋਏ ਕਿਹਾ ਕਿ ਅਨਾਜ ਮੰਡੀ ਨੂੰ ਖਤਮ ਕਰਨ ਨਾਲ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਜਾਵੇਗਾ | ਮੀਟਿੰਗ ਵਿੱਚ ਘੱਗਰ ਨਦੀ ਦੀ ਤੁਰੰਤ ਸਫਾਈ, ਬੰਨ੍ਹਾਂ ਨੂੰ ਮਜ਼ਬੂਤ ਕਰਨ ਅਤੇ ਇਸਦੇ ਪਾਣੀ ਨੂੰ ਸ਼ੁੱਧੀਕਰਨ ਅਤੇ ਘੱਗਰ ਨਦੀ ਵਿੱਚ ਛੱਡਣ ਲਈ ਮਤਾ ਪਾਸ ਕੀਤਾ ਗਿਆ | ਕਾਮਰੇਡ ਸਵਰਨ ਸਿੰਘ ਵਿਰਕ ਨੇ ਮਰਹੂਮ ਅਗਾਂਹਵਧੂ ਲੇਖਕਾਂ ਟੀਕਾ ਰਾਮ ਸੁਖਨ, ਬਲਦੇਵ ਬਖਸ਼ੀ, ਲੀਲਾ ਧਰ ਦੁਖੀ, ਹਰਭਜਨ ਸਿੰਘ ਰੇਣੂ, ਹਰਭਜਨ ਸਿੰਘ ਕੋਮਲ, ਸੁਰਿੰਦਰ ਕੋਮਲ, ਬ੍ਰਹਮ ਕੁਮਾਰ ਸਿੰਘ, ਲਲਿਤ ਕਾਰਤੀਕੇਅ, ਪੂਰਨ ਮੁਦਗਿਲ, ਸੁਰਿੰਦਰ ਵਿਮਲੇਸ਼, ਲੋਕ ਕਵੀ ਬਲਵੰਤ ਸਿੰਘ ਸੰਦੋਆ, ਬਲਵੰਤ ਸਿੰਘ ਪ੍ਰੀਤਮ ਸਿੰਘ, ਜੀਤ ਸਿੰਘ ਥਿੰਦ ਆਦਿ ਨੂੰ ਯਾਦ ਕਰਦਿਆਂ ਅਜੋਕੇ ਸਮੇਂ ਵਿੱਚ ਵਿਚਾਰਧਾਰਕ ਸੰਘਰਸ਼ ਨੂੰ ਤਿੱਖਾ ਕਰਨ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ਮੀਟਿੰਗ ਵਿੱਚ ਜ਼ਿਲ੍ਹਾ ਪਾਰਟੀ ਸਕੱਤਰ ਕਾਮਰੇਡ ਪਿ੍ਤਪਾਲ ਸਿੱਧੂ, ਲਕਸ਼ਮਣ ਸਿੰਘ ਸ਼ੇਖਾਵਤ, ਤਿਲਕ ਰਾਜ ਵਿਨਾਇਕ, ਜਗਰੂਪ ਸਿੰਘ ਚੌਬੁਰਜ, ਬਲਰਾਜ ਬਣੀ, ਹਰਦੇਵ ਸਿੰਘ ਜੋਸ਼, ਦਾਰਾ ਸਿੰਘ ਡੱਬਵਾਲੀ, ਮੋਹਨ ਸਿੰਘ, ਕੁਲਵੰਤ ਸਿੰਘ, ਬਾਬਾ ਬਲਵੰਤ ਸਿੰਘ, ਸ਼ਿੰਗਾਰਾ ਸਿੰਘ ਰਣੀਆਂ, ਰਤਨ ਸਿੰਘ, ਸੁਰਜੀਤ ਸਿੰਘ ਜੋਧਾਂ, ਜਸਬੀਰ ਸਿੰਘ ਜੋਧਾਂ, ਜਸਬੀਰ ਸਿੰਘ ਨੋਜਵਾਨ, ਡੀ. ਧਨੌਰ, ਹਰਦਿਆਲ ਸਿੰਘ, ਡਾ. ਹਰਵਿੰਦਰ ਸਿੰਘ ਸਿਰਸਾ, ਡਾ. ਸ਼ੇਰ ਚੰਦ ਆਦਿ ਸ਼ਾਮਲ ਸਨ |

ਪਿਛਲੀ ਖ਼ਬਰ ਆਪ੍ਰੇਸ਼ਨ 'ਮੈਦਾਨ 2.0' ਦੇ ਤਹਿਤ ਜ਼ਿਲ੍ਹਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ-ਪਿੰਡ ਸਰਨ ਵਿਖੇ ਛਾਪੇਮਾਰੀ ਦੌਰਾਨ ਇਕ ਵਿ... ਅਗਲੀ ਖ਼ਬਰ ਐਨ. ਸੀ. ਸੀ. ਕੈਂਪ ਦੌਰਾਨ ਕੈਡਿਟਾਂ ਨੂੰ ਡਰਿੱਲ, ਹਥਿਆਰ ਸਿਖਲਾਈ, ਅੰਗਦਾਨ ਜਾਗਰੂਕਤਾ ਅਤੇ ਫ਼ੌਜ 'ਚ ਭਰਤੀ ਸੰਬੰਧੀ ਦਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।