27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਡਾ. ਕਮਲ ਕੁਮਾਰ ਭਾਰਦਵਾਜ ਭਾਰਤੀ ਗਿਆਨ ਪ੍ਰਣਾਲੀ ਅਤੇ ਐਨ. ਈ. ਪੀ. 2020 'ਚ ਯੋਗਦਾਨ ਲਈ 'ਰਾਸ਼ਟਰੀ ਪ੍ਰਤਿਭਾ ਸਨਮਾਨ 2026' ਨਾਲ ਸਨਮਾਨਿਤ <br/>

ਅਜੀਤ ਡੈਸਕ 10-06-2026
ਯਮੁਨਾਨਗਰ, 9 ਜੂਨ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਦੇ ਸਹਾਇਕ ਪ੍ਰੋ. ਡਾ. ਕਮਲ ਕੁਮਾਰ ਭਾਰਦਵਾਜ ਨੂੰ ਮਾਂ ਸਰਮਿਸਟ ਸੇਵਾ ਸੰਸਕਾਰ ਫਾਊਾਡੇਸ਼ਨ ਬੁਧਸੈਣੀ ਬਾਗਪਤ ਉੱਤਰ ਪ੍ਰਦੇਸ਼ ਵਲੋਂ 'ਰਾਸ਼ਟਰੀ ਪ੍ਰਤਿਭਾ ਸਨਮਾਨ 2026' ਨਾਲ ਸਨਮਾਨਿਤ ਕੀਤਾ ਗਿਆ | ਡਾ. ਭਾਰਦਵਾਜ ਨੂੰ ਬੀਤੀ 24 ਮਈ ਨੂੰ ਸਰਵੋਦਿਆ ਸੰਸਕਿ੍ਤ ਆਸ਼ਰਮ ਬਲੈਨੀ ਬਾਲਾਨੀ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਅਤੇ ਰਾਸ਼ਟਰੀ ਪ੍ਰਤਿਭਾ ਸਨਮਾਨ 2026 'ਤੇ ਕਰਵਾਏ ਰਾਸ਼ਟਰੀ ਸੈਮੀਨਾਰ ਵਿਚ ਸਰਗਰਮ ਭਾਗੀਦਾਰੀ ਅਤੇ ਖੋਜ ਪੱਤਰ ਪੇਸ਼ਕਾਰੀ ਲਈ ਸਨਮਾਨ ਪ੍ਰਾਪਤ ਹੋਇਆ | ਉਨ੍ਹਾਂ ਨੇ 'ਹੁਨਰ ਵਿਕਾਸ ਨੂੰ ਹੁਲਾਰਾ ਦੇਣ ਲਈ ਐਨ. ਈ. ਪੀ. 2020 ਦੀ ਸਾਰਥਕਤਾ' ਸਿਰਲੇਖ ਵਾਲਾ ਇਕ ਖੋਜ ਪੱਤਰ ਪੇਸ਼ ਕੀਤਾ, ਜਿਸ ਵਿਚ ਇਹ ਦਰਸਾਇਆ ਗਿਆ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਰੁਜ਼ਗਾਰਯੋਗਤਾ ਅਤੇ ਸੰਪੂਰਨ ਸਿੱਖਿਆ ਨੂੰ ਵਧਾਉਣ ਲਈ ਰਵਾਇਤੀ ਭਾਰਤੀ ਗਿਆਨ ਦੀ ਵਰਤੋਂ ਕਿਵੇਂ ਕਰ ਸਕਦੀ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਰਤ ਦੀ ਇਸ ਮਾਣਮੱਤੇ ਸੰਸਥਾ ਦਾ ਮੈਂਬਰ ਹੋਣ 'ਤੇ ਮਾਣ ਹੈ | ਕਾਲਜ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ, ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ, ਆਈ. ਕਿਉ. ਏ. ਸੀ. ਕੋਆਰਡੀਨੇਟਰ ਡਾ. ਕੈਥਰੀਨ ਮਸੀਹ, ਸਾਰੇ ਵਿਭਾਗਾਂ ਦੇ ਮੁਖੀਆਂ, ਸਟਾਫ਼ ਅਤੇ ਵਿਦਿਆਰਥੀਆਂ ਨੇ ਡਾ. ਕਮਲ ਕੁਮਾਰ ਭਾਰਦਵਾਜ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ |

ਪਿਛਲੀ ਖ਼ਬਰ ਅਣਪਛਾਤੇ ਚੋਰ ਇਕ ਵਪਾਰੀ ਦੇ ਘਰੋਂ ਸੋਨੇ-ਚਾਂਦੀ ਦੇ ਗਹਿਣੇ, ਨਕਦੀ ਅਤੇ ਹੋਰ ਸਾਮਾਨ ਲੈ ਕੇ ਗਏ ਲਗਭਗ ਡੇਢ ਕਰੋੜ ਰੁਪਏ... ਅਗਲੀ ਖ਼ਬਰ ਸਮਾਧਾਨ ਕੈਂਪ 'ਚ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਜਲਦੀ ਨਿਪਟਾਰਾ ਕੀਤਾ ਜਾਵੇ : ਸਿਟੀ ਮੈਜਿਸਟ੍ਰੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।