28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਲੇਡੀ ਹਾਰਡਿੰਗ ਮੈਡੀਕਲ ਕਾਲਜ 'ਚ ਰੋਬੋਟਿਕ ਸਰਜਰੀ ਹੋਵੇਗੀ ਸ਼ੁਰੂ

ਅਜੀਤ ਡੈਸਕ 10-06-2026
ਨਵੀਂ ਦਿੱਲੀ, 9 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਵਿਚ ਹੁਣ ਮਰੀਜ਼ਾਂ ਨੂੰ ਰੋਬੋਟਿਕ ਸਰਜਰੀ ਦੀ ਸਹੂਲਤ ਮਿਲੇਗੀ | ਇਸ ਲਈ ਪ੍ਰਕਿਰਿਆ ਜਾਰੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਦੇ ਅਖੀਰ ਤੱਕ ਰੋਬੋਟਿਕ ਸਰਜਰੀ ਸ਼ੁਰੂ ਹੋ ਜਾਵੇਗੀ | ਮਰੀਜ਼ਾਂ ਨੂੰ ਇਹ ਸਹੂਲਤ ਮੁਫ਼ਤ ਵਿਚ ਦਿੱਤੀ ਜਾਵੇਗੀ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰੋਬੋਟਿਕ ਖਰੀਦਣ ਦੀ ਜੋ ਪ੍ਰਕਿਰਿਆ ਚੱਲ ਰਹੀ ਹੈ, ਉਸ ਦਾ 80 ਫ਼ੀਸਦੀ ਕੰਮ ਪੂਰਾ ਹੋ ਗਿਆ ਹੈ | ਇਸ ਪ੍ਰਤੀ ਹਸਪਤਾਲ ਵਿਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਕਾਲਜ ਦੀ ਨਵੀਂ ਇਮਾਰਤ ਦੀ ਅੱਠਵੀਂ ਮੰਜ਼ਿਲ 'ਤੇ ਵਿਸ਼ੇਸ਼ ਤਰ੍ਹਾਂ ਦਾ ਆਪ੍ਰੇਸ਼ਨ ਥੀਏਟਰ ਤਿਆਰ ਕੀਤਾ ਗਿਆ ਹੈ | ਇਸ ਦੇ ਨਾਲ ਹੀ ਰੋਬੋਟਿਕ ਸਰਜਰੀ ਪ੍ਰਤੀ ਵੱਖ-ਵੱਖ ਸਰਜਨਾਂ ਨੂੰ ਟਰੇਨਿੰਗ ਵੀ ਦਿੱਤੀ ਗਈ ਹੈ |

ਪਿਛਲੀ ਖ਼ਬਰ ਨਾਜਾਇਜ਼ ਪਾਰਕਿੰਗ ਪ੍ਰਤੀ ਟ੍ਰੈਫ਼ਿਕ ਪੁਲਿਸ ਤੇ ਨਗਰ ਨਿਗਮ ਨੇ ਚਲਾਈ ਮੁਹਿੰਮ <br/> ਅਗਲੀ ਖ਼ਬਰ ਤੰਗ ਰਸਤੇ ਅੱਗ ਬੁਝਾਊ ਵਿਭਾਗ ਲਈ ਬਣੇ ਸਿਰਦਰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।