28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਨਾਜਾਇਜ਼ ਪਾਰਕਿੰਗ ਪ੍ਰਤੀ ਟ੍ਰੈਫ਼ਿਕ ਪੁਲਿਸ ਤੇ ਨਗਰ ਨਿਗਮ ਨੇ ਚਲਾਈ ਮੁਹਿੰਮ <br/>

ਟ੍ਰੈਫਿਕ ਪੁਲਿਸ ਤੇ ਨਗਰ ਨਿਗਮ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ | ਤਸਵੀਰਾਂ : ਸ਼ਿਆਮ ਸੁੰਦਰ <br/> 10-06-2026
ਨਵੀਂ ਦਿੱਲੀ, 9 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਟ੍ਰੈਫ਼ਿਕ ਪੁਲਿਸ ਅਤੇ ਨਗਰ ਨਿਗਮ ਨੇ ਦਿੱਲੀ ਵਿਚ ਅਣਅਧਿਕਾਰਤ (ਨਾਜਾਇਜ਼ ਪਾਰਕਿੰਗ) ਵਿਰੁੱਧ ਇਕ ਮੁਹਿੰਮ ਚਲਾਈ, ਹੈ ਤਾਂ ਜੋ ਪੈਦਲ ਯਾਤਰੀਆਂ ਨੂੰ ਸੁਰੱਖਿਆ ਅਤੇ ਆਵਾਜਾਈ ਨੂੰ ਸੁਚਾਰੂ ਬਣਾਇਆ ਜਾ ਸਕੇ | ਇਹ ਮੁਹਿੰਮ ਲਗਾਤਾਰ ਕਈ ਦਿਨਾ ਤੱਕ ਚਲਾਈ ਗਈ ਹੈ | ਮੁਹਿੰਮ ਦੇ ਦੌਰਾਨ 144 ਥਾਵਾਂ 'ਤੇ ਕਾਰਵਾਈ ਕਰਦੇ ਹੋਏ 1264 ਰੇਹੜੀ ਪਟੜੀ ਤੋਂ ਇਲਾਵਾ 1015 ਨਾਜਾਇਜ਼ ਕੀਤੇ ਕਬਜ਼ੇ ਹਟਾਏ ਗਏ, 3123 ਗੱਡੀਆਂ ਜ਼ਬਤ ਕੀਤੀਆਂ ਗਈਆਂ, ਜਿਨ੍ਹਾਂ ਦੀ ਗ਼ਲਤ ਪਾਰਕਿੰਗ ਕੀਤੀ ਹੋਈ ਸੀ | ਇਸ ਦੇ ਨਾਲ ਹੀ ਹਜ਼ਾਰਾਂ ਦੀ ਗਿਣਤੀ ਵਿਚ ਗੱਡੀਆਂ ਦੇ ਚਾਲਾਨ ਕੀਤੇ ਗਏ, ਜੋ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਸਨ | ਇਹ ਮੁਹਿੰਮ ਵਿਸ਼ੇਸ਼ ਕਰਕੇ ਕਮਲਾ ਨਗਰ, ਗਰੇਟਰ ਕੈਲਾਸ਼, ਹੌਜ਼ ਖ਼ਾਸ, ਕੁਤਬ ਰੋਡ, ਨਿਜ਼ਾਮੁਦੀਨ ਬਸਤੀ, ਪਰੇਡ ਗਰਾਊਂਡ ਤੇ ਹੋਰਾਂ ਥਾਵਾਂ 'ਤੇ ਚਲਾਈ ਗਈ | ਟ੍ਰੈਫਿਕ ਪੁਲਿਸ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਿੱਲੀ ਵਿਚ ਨਾਜਾਇਜ਼ ਕਬਜ਼ਿਆਂ ਨਾਲ ਗਲੀਆਂ, ਸੜਕਾਂ, ਬਾਜ਼ਾਰਾਂ ਤੇ ਪਬਲਿਕ ਥਾਵਾਂ 'ਤੇ ਥਾਂ ਦੀ ਘਾਟ ਹੋਣ ਕਰਕੇ ਕਈ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਹਨ, ਜਿਸ ਕਰਕੇ ਮੁਹਿੰਮ ਚਲਾਉਣੀ ਬਹੁਤ ਜ਼ਰੂਰੀ ਸੀ | ਵਰਨਣਯੋਗ ਹੈ ਕਿ ਇਸ ਮੁਹਿੰਮ ਤੋਂ ਬਾਅਦ ਦੂਸਰੀ ਮੁਹਿੰਮ ਵੀ ਦਿੱਲੀ ਦੇ ਕਈ ਇਲਾਕਿਆਂ ਵਿਚ ਚਲਾਈ ਜਾਵੇਗੀ |
ਪਿਛਲੀ ਖ਼ਬਰ ਲੱਖਾਂ ਦੀ ਸਾਈਬਰ ਧੋਖਾਧੜੀ ਵਿਚ ਪੁਲਿਸ ਨੇ ਤਿੰਨ ਅਪਰਾਧੀ ਕੀਤੇ ਗਿ੍ਫ਼ਤਾਰ ਅਗਲੀ ਖ਼ਬਰ ਲੇਡੀ ਹਾਰਡਿੰਗ ਮੈਡੀਕਲ ਕਾਲਜ 'ਚ ਰੋਬੋਟਿਕ ਸਰਜਰੀ ਹੋਵੇਗੀ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।