28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਲੱਖਾਂ ਦੀ ਸਾਈਬਰ ਧੋਖਾਧੜੀ ਵਿਚ ਪੁਲਿਸ ਨੇ ਤਿੰਨ ਅਪਰਾਧੀ ਕੀਤੇ ਗਿ੍ਫ਼ਤਾਰ

ਅਜੀਤ ਡੈਸਕ 10-06-2026
ਨਵੀਂ ਦਿੱਲੀ, 9 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਸਾਈਬਰ ਪੁਲਿਸ ਥਾਣਾ ਸ਼ਾਹਦਰਾ ਨੇ 5.67 ਲੱਖ ਦੀ ਸਾਈਬਰ ਧੋਖਾਧੜੀ ਦੇ ਮਾਮਲੇ ਵਿਚ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਨਾਂਅ ਨਿਤਿਨ ਗੁਲਾਮੀ (43) ਨਿਵਾਸੀ ਸ੍ਰੀਨਗਰ, ਰਾਣੀ ਬਾਗ ਦਿੱਲੀ, ਆਦਿਲ ਸਲਮਾਨੀ (27 ਸਾਲ) ਰਾਜਾ ਪਾਰਕ ਦਿੱਲੀ ਅਤੇ ਮਨਿੰਦਰ ਸਿੰਘ (30) ਨਿਵਾਸੀ ਸ੍ਰੀਨਗਰ ਰਾਣੀ ਬਾਗ ਦਿੱਲੀ ਹਨ | ਇਸ ਮਾਮਲੇ ਪ੍ਰਤੀ ਵਿਨੋਦ ਹੀਰਾ ਨਿਵਾਸੀ ਦਿਲਸ਼ਾਦ ਗਾਰਡਨ ਨੇ ਪੁਲਿਸ ਕੋਲ ਧੋਖਾਧੜੀ ਸੰਬੰਧੀ ਸ਼ਿਕਾਇਤ ਕਰਕੇ ਪੂਰੇ ਮਾਮਲੇ ਦਾ ਖ਼ੁਲਾਸਾ ਕੀਤਾ ਸੀ | ਉਸ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਹ ਸਰੋਜਨੀ ਨਗਰ ਵਿਖੇ ਆਪਣੀ ਬੁਟੀਕ ਚਲਾਉਂਦਾ ਹੈ ਅਤੇ ਉਸ ਦਾ ਖਾਤਾ ਦਿਲਸ਼ਾਦ ਗਾਰਡਨ ਸਾਖਾ, ਐਸ.ਬੀ.ਆਈ. ਵਿਚ ਚਾਲੂ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਆਪਣੀ ਇਕ ਟੀਮ ਬਣਾਈ ਅਤੇ ਸਾਰੇ ਡਿਜ਼ੀਟਲ ਸਬੂਤਾਂ ਨੂੰ ਇਕੱਠਾ ਕੀਤਾ | ਪੁਲਿਸ ਨੂੰ ਜਾਂਚ ਕਰਨ ਤੋਂ ਪਤਾ ਲੱਗਿਆ ਕਿ ਧੋਖਾਧੜੀ ਦੀ ਰਕਮ ਕਈ ਬੈਂਕ ਖਾਤਿਆਂ ਰਾਹੀਂ ਭੇਜੀ ਗਈ ਸੀ, ਜਿਨ੍ਹਾਂ ਵਿਚ ਮਨਿੰਦਰ ਸਿੰਘ ਅਤੇ ਆਦਿਲ ਸਲਮਾਨੀ ਦੁਆਰਾ ਚਲਾਏ ਜਾਂਦੇ ਖ਼ਾਤੇ ਸ਼ਾਮਿਲ ਸਨ | ਪੁਲਿਸ ਨੇ ਤਕਨੀਕੀ ਨਿਗਰਾਨੀ, ਖ਼ੁਫੀਆ ਜਾਣਕਾਰੀ ਵੀ ਇਕੱਠੀ ਕੀਤੀ ਅਤੇ ਕਈ ਖੇਤਰਾਂ ਵਿਚ ਛਾਪੇਮਾਰੀ ਵੀ ਕੀਤੀ | ਅਖੀਰ ਪੁਲਿਸ ਨੂੰ ਸਫ਼ਲਤਾ ਹਾਸਿਲ ਹੋਈ, ਜਦੋਂ ਤਿੰਨੇ ਅਪਰਾਧੀਆਂ ਨੂੰ ਕਾਬੂ ਕਰ ਲਿਆ ਗਿਆ | ਪੁਲਿਸ ਇਨ੍ਹਾਂ ਤੋਂ ਹੋਰ ਵੀ ਪੁੱਛਗਿੱਛ ਕਰ ਰਹੀ ਹੈ |
ਪਿਛਲੀ ਖ਼ਬਰ ਹੁਣ ਫਿਰ ਦਿੱਲੀ ਨੂੰ ਤੇਜ਼ ਧੁੱਪ ਤੇ ਸਖ਼ਤ ਗਰਮੀ ਨੇ ਲਿਆ ਆਪਣੀ ਲਪੇਟ ਵਿਚ ਅਗਲੀ ਖ਼ਬਰ ਨਾਜਾਇਜ਼ ਪਾਰਕਿੰਗ ਪ੍ਰਤੀ ਟ੍ਰੈਫ਼ਿਕ ਪੁਲਿਸ ਤੇ ਨਗਰ ਨਿਗਮ ਨੇ ਚਲਾਈ ਮੁਹਿੰਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।