27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਤੇਰਾਪੰਥ ਯੁਵਕ ਪਰਿਸ਼ਦ ਟੋਹਾਣਾ ਦੇ ਸ਼ੁਭਮ ਜੈਨ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ

ਅਜੀਤ ਡੈਸਕ 17-06-2026
ਟੋਹਾਣਾ, 16 ਜੂਨ (ਮਨਜੀਤ ਸਿੰਘ) - ਅਖਿਲ ਭਾਰਤੀ ਤੇਰਾਪੰਥ ਯੁਵਕ ਪਰਿਸ਼ਦ ਦੀ ਸਥਾਨਕ ਇਕਾਈ ਤੇਰਾਪੰਥ ਯੁਵਕ ਪਰਿਸ਼ਦ ਟੋਹਾਣਾ ਦੀ ਸਾਲਾਨਾ ਮੀਟਿੰਗ ਤੇਰਾਪੰਥ ਸਭਾ ਭਵਨ ਵਿਖੇ ਆਯੋਜਿਤ ਕੀਤੀ ਗਈ | ਇਸ ਮੌਕੇ ਸਰਬਸੰਮਤੀ ਨਾਲ ਸ਼ੁਭਮ ਜੈਨ ਪੁੱਤਰ ਦੀਪਕ ਜੈਨ (ਕਾਲਵਨ ਵਾਲੇ) ਨੂੰ ਸਾਲ 2026-27 ਲਈ ਪਰਿਸ਼ਦ ਦਾ ਪ੍ਰਧਾਨ ਚੁਣਿਆ ਗਿਆ ਅਤੇ ਉਨ੍ਹਾਂ ਨੂੰ ਸੰਘ ਸੇਵਾ ਦੀ ਜ਼ਿੰਮੇਵਾਰੀ ਸੌਂਪੀ ਗਈ | ਇਸ ਸਬੰਧੀ ਪਰਿਸ਼ਦ ਦੇ ਮੀਡੀਆ ਸੰਯੋਜਕ ਨਵੀਨ ਜੈਨ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਚੋਣ ਅਧਿਕਾਰੀਆਂ ਅਸ਼ੋਕ ਜੈਨ ਅਤੇ ਲਾਜਪਤ ਜੈਨ ਨੇ ਆਪਣੀ ਸਹਿਮਤੀ ਪ੍ਰਗਟ ਕਰਦਿਆਂ ਸ਼ੁਭਮ ਜੈਨ ਨੂੰ ਤੇਰਾਪੰਥ ਪਟਕਾ ਅਤੇ ਪ੍ਰਧਾਨ ਦੀ ਪੱਗ ਪਹਿਨਾ ਕੇ ਸਨਮਾਨਿਤ ਕੀਤਾ | ਇਸ ਮੌਕੇ ਨਿਵਰਤਮਾਨ ਪ੍ਰਧਾਨ ਸੰਜੇ ਜੈਨ ਨੇ ਤੇਰਾਪੰਥ ਧਰਮਸੰਘ ਦਾ ਜੈਘੋਸ਼ ਕਰਦਿਆਂ ਨਵੇਂ ਪ੍ਰਧਾਨ ਨੂੰ ਵਧਾਈ ਦਿੱਤੀ | ਤੇਰਾਪੰਥ ਯੁਵਕ ਪਰਿਸ਼ਦ ਟੋਹਾਣਾ ਦੇ ਸਾਰੇ ਮੈਂਬਰਾਂ ਨੇ ਵੀ ਸ਼ੁਭਮ ਜੈਨ ਦਾ ਹੌਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਨਵ-ਨਿਯੁਕਤ ਪ੍ਰਧਾਨ ਸ਼ੁਭਮ ਜੈਨ ਨੇ ਇਸ ਮੌਕੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਯੁਗ ਪ੍ਰਧਾਨ ਆਚਾਰਿਆ ਮਹਾਸ਼ਰਮਣ ਗੁਰੂਦੇਵ ਪ੍ਰਤੀ ਨਿਸ਼ਠਾ ਭਾਵ ਨਾਲ ਸੇਵਾ ਕਰਦੇ ਹੋਏ ਤੇਰਾਪੰਥ ਧਰਮਸੰਘ ਨੂੰ ਮਜ਼ਬੂਤ ਕਰਨ, ਬੱਚਿਆਂ ਅਤੇ ਨੌਜਵਾਨਾਂ ਵਿੱਚ ਸੰਸਕਾਰਾਂ ਨੂੰ ਉਤਸ਼ਾਹਿਤ ਕਰਨ ਅਤੇ ਤੇਰਾਪੰਥ ਯੁਵਕ ਪਰਿਸ਼ਦ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ | ਇਸ ਮੌਕੇ ਸ਼੍ਰੀ ਜੈਨ ਸ਼ਵੇਤਾਂਬਰ ਤੇਰਾਪੰਥੀ ਟਰੱਸਟ ਟੋਹਾਣਾ ਦੇ ਪ੍ਰਧਾਨ ਸੁਭਾਸ਼ ਜੈਨ, ਰਾਜ ਜੈਨ, ਨਿਖਿਲ ਜੈਨ, ਪਰਵੀਨ ਜੈਨ, ਸੌਰਭ ਮਿੱਤਲ, ਗਣੇਸ਼ ਜੈਨ, ਨੰਦਕਿਸ਼ੋਰ ਜੈਨ, ਵਿਨੀਤ ਜੈਨ, ਅਭਿਸ਼ੇਕ ਜੈਨ, ਪ੍ਰੇਮ ਵਿਕੀ ਜੈਨ, ਸੁਮਤ ਜੈਨ, ਪੰਕਜ ਜੈਨ, ਪੱਤਰਕਾਰ ਨਵੀਨ ਗੋਇਲ, ਗੌਰਵ ਜੈਨ, ਲਿਤੇਸ਼ ਜੈਨ, ਦੀਪਕ ਜੈਨ, ਰਾਜੇਸ਼ ਜੈਨ, ਅਮਨ ਜੈਨ, ਅੰਕਿਤ ਜੈਨ, ਅਰਪਿਤ ਜੈਨ, ਵਿਕਾਸ ਗਰਗ, ਸੰਜੇ (ਚੀਨੂ), ਗੌਰਵ ਗੁਪਤਾ, ਪ੍ਰਵੇਸ਼ ਜੈਨ, ਜੋਗੀਰਾਮ ਜੈਨ ਅਤੇ ਤੇਰਾਪੰਥ ਯੁਵਕ ਪਰਿਸ਼ਦ ਟੋਹਾਣਾ ਦੀ ਸਮੁੱਚੀ ਟੀਮ ਹਾਜ਼ਰ ਰਹੀ |
ਪਿਛਲੀ ਖ਼ਬਰ ਮੰਗਾਂ ਪੂਰੀਆਂ ਨਾ ਹੋਣ 'ਤੇ ਤਿੱਖੇ ਅੰਦੋਲਨ ਦੀ ਦਿੱਤੀ ਚਿਤਾਵਨੀ <br/> ਪੈਕਸ ਕਰਮਚਾਰੀਆਂ ਨੇ ਮੰਗਾਂ ਦੀ ਪੂਰਤੀ ਲਈ... ਅਗਲੀ ਖ਼ਬਰ ਕਰਮਕਾਂਡ ਛੱਡ ਕੇ ਗੁਰਮਤਿ ਦੀ ਰÏਸ਼ਨੀ ਵਿੱਚ ਸਿਧਾਂਤਾਂ 'ਤੇ ਪਹਿਰਾ ਦੇਵੋ: ਬਲਜੀਤ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।