28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਹਰ ਸ਼ਨੀਵਾਰ ਨੂੰ ਥਾਣਿਆਂ ਵਿਚ ਲੋਕਾਂ ਦੀਆਂ ਸ਼ਿਕਾਇਤਾਂ ਸੁਣੇਗੀ ਪੁਲਿਸ <br/>

ਅਜੀਤ ਡੈਸਕ 17-06-2026
ਨਵੀਂ ਦਿੱਲੀ, 16 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸਾਰੇ 195 ਥਾਣਿਆਂ (ਲਾਅ ਐਂਡ ਆਰਡਰ ਵਾਲੇ) ਦੇ ਵਿਚ ਹੁਣ ਹਰ ਸ਼ਨੀਵਾਰ ''ਥਾਣਾ ਦਿਵਸ -ਜਨ ਸੁਣਵਾਈ'' ਹੋਵੇਗੀ, ਜਿਸਦਾ ਸਮਾਂ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਦਾ ਹੋਵੇਗਾ | ਇਸ ਦੌਰਾਨ ਜ਼ਿਲ੍ਹੇ ਦੇ ਡੀ. ਸੀ. ਪੀ., ਏ. ਸੀ.ਪੀ., ਐਸ. ਐਚ. ਓ. ਅਤੇ ਹੋਰ ਪੁਲਿਸ ਉੱਚ-ਅਧਿਕਾਰੀ ਸ਼ਾਮਿਲ ਹੋਣਗੇ | ਇਸ ਪ੍ਰੋਗਰਾਮ ਦਾ ਪੂਰਾ ਪ੍ਰਬੰਧ ਹੋਵੇਗਾ ਅਤੇ ਨਾਲ ਹੈਲਪ ਡੈਸਕ ਵੀ ਬਣਾਇਆ ਜਾ ਰਿਹਾ ਜੋ ਲੋਕਾਂ ਦੀ ਮਦਦ ਕਰੇਗਾ | ਪੁਲਿਸ ਕਮਿਸ਼ਨਰ ਸਤੀਸ਼ ਗੋਲਛਾ ਦਾ ਕਹਿਣਾ ਹੈ ਕਿ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਹਲਕੇ ਵਿਚ ਲੈਣ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ | ਦਿੱਲੀ ਦੇ ਉਪ-ਰਾਜਪਾਲ ਤਰਨਜੀਤ ਸਿੰਘ ਸੰਧੂ ਦੇ ਨਿਰਦੇਸ਼ 'ਤੇ ਦਿੱਲੀ ਦੇ ਪੁਲਿਸ ਕਮਿਸ਼ਨਰ ਸਤੀਸ਼ ਗੋਲਛਾ ਨੇ ਇਸ ਪ੍ਰੋਗਰਾਮ ਪ੍ਰਤੀ ਇਕ ਸਰਕੂਲਰ ਵੀ ਜਾਰੀ ਕੀਤਾ ਹੈ | ਜਨ-ਸੁਣਵਾਈ ਦੇ ਵਿਚ ਹਰ ਨਾਗਰਕਿ ਦੀ ਗੱਲ ਨੂੰ ਗੰਭੀਰਤਾ ਦੇ ਨਾਲ ਸੁਣਿਆ ਜਾਵੇਗਾ | ਹਰ ਥਾਣੇ ਵਿਚ ਜਨ-ਸੁਣਵਾਈ ਦੇ ਦੌਰਾਨ ਆਉਣ ਵਾਲੀਆਂ ਸ਼ਿਕਾਇਤਾਂ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ, ਜੋ ਕਿ ਇਕ ਰਜਿਸਟਰ ਵਿਚ ਦਰਜ ਹੋਵੇਗਾ | ਇਸ ਦੇ ਨਾਲ ਹੀ ਜ਼ਿਲ੍ਹੇ ਨੂੰ ਹਰ ਹਫਤੇ ਆਪਣੀ ਰਿਪੋਰਟ ਵਿਜੀਲੈਂਸ ਡਵੀਜ਼ਨ ਅਤੇ ਸੰਬੰਧਿਤ ਰੇਂਜ ਦੇ ਸੰਯੁਕਤ ਕਮਿਸ਼ਨਰ ਨੂੰ ਭੇਜਣੀ ਹੋਵੇਗੀ, ਜਿਸ ਵਿਚ ਇਹ ਵੀ ਦੱਸਿਆ ਜਾਵੇਗਾ ਕਿ ਕਿੰਨੀਆਂ ਸ਼ਿਕਾਇਤਾਂ ਆਈਆਂ, ਕਿੰਨੀਆਂ ਸੁਲਝੀਆਂ ਅਤੇ ਕਿੰਨੀਆਂ ਬਾਕੀ ਹਨ |

ਪਿਛਲੀ ਖ਼ਬਰ ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਦੀ ਲਖਨਊ ਵਿਖੇ ਵਿਸ਼ੇਸ਼ ਮੀਟਿੰਗ <br/> ਅਗਲੀ ਖ਼ਬਰ 11ਵਾਂ ਅੰਤਰ-ਰਾਸ਼ਟਰੀ ਪੁਲਿਸ ਐਕਸਪੋ-2026,ਪ੍ਰਗਤੀ ਮੈਦਾਨ 'ਚ 24-25 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।