28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

11ਵਾਂ ਅੰਤਰ-ਰਾਸ਼ਟਰੀ ਪੁਲਿਸ ਐਕਸਪੋ-2026,ਪ੍ਰਗਤੀ ਮੈਦਾਨ 'ਚ 24-25 ਨੂੰ

ਅਜੀਤ ਡੈਸਕ 17-06-2026
ਨਵੀਂ ਦਿੱਲੀ, 16 ਜੂਨ (ਡਾ. ਬਲਵਿੰਦਰ ਸਿੰਘ ਸੋਢੀ)- ਤਕਨਾਲੋਜੀ ਵਿਚ ਨਿਵੇਸ਼ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਡਰੋਨ ਆਧਾਰਿਤ ਨਿਗਰਾਨੀ, ਡਰੋਨ ਵਿਰੋਧੀ ਰੱਖਿਆ ਅਤੇ ਤਾਲਮੇਲ ਵਾਲੀ ਸਰਹੱਦੀ ਪੁਲਿਸਿੰਗ ਚਰਚਾ ਵੀ ਹੋ ਰਹੀ ਹੈ | ਇਸ ਵਧਦੀ ਲੋੜ ਅਤੇ ਸੁਰੱਖਿਆ ਚੁਣੌਤੀਆਂ ਦੇ ਜਵਾਬ ਵਿਚ 11ਵਾਂ ਅੰਤਰਰਾਸ਼ਟਰੀ ਪੁਲਿਸ ਐਕਸਪੋ-2026 ਦਿੱਲੀ ਦੇ ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ ਵਿਖੇ 24-25 ਜੂਨ ਨੂੰ ਲਗਾਇਆ ਜਾ ਰਿਹਾ ਹੈ, ਜਿਸ ਵਿਚ ਅਤਿ-ਆਧੁਨਿਕ ਤਕਨਾਲੋਜੀਆਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਦੇ ਨਾਲ ਹੀ ਡਰੋਨ, ਐਂਟੀ ਡਰੋਨ ਸਿਸਟਮ, ਨਿਗਰਾਨੀ ਪ੍ਰਣਾਲੀ , ਕਮਾਨ ਕੰਟਰੋਲ ਕੇਂਦਰ, ਸਾਈਬਰ ਸੁਰੱਖਿਆ ਪਲੇਟਫਾਰਮ, ਐਂਮਰਜੈਂਸੀ ਸੰਚਾਰ ਪ੍ਰਣਾਲੀਆਂ ਆਦਿ ਸ਼ਾਮਿਲ ਹੋਣਗੀਆਂ | ਇਸ ਐਕਸਪੋ ਦੇ ਵਿਚ 200 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨਿਰਮਾਤਾਵਾਂ ਦੇ ਹਿੱਸਾ ਲੈਣ ਦੀ ਉਮੀਦ ਹੈ | ਇਸ ਐਕਸਪੋ ਦੇ ਦੋ ਪ੍ਰੋਗਰਾਮਾਂ ਦੇ ਵਿਚ ਇੰਡੀਆ ਹੋਮਲੈਂਡ ਸਕਿਊਰਿਟੀ ਐਕਸਪੋ-2026 ਅਤੇ ਡਰੋਨ ਇੰਟਰਨੈਸ਼ਨਲ ਐਕਸਪੋ-2026 ਆਦਿ ਪ੍ਰੋਗਰਾਮ ਹੋਣਗੇ | ਇਸ ਪ੍ਰੋਗਰਾਮ ਦੀ ਡਾਇਰੈਕਟਰ ਸੰਗੀਤਾ ਬਾਂਸਲ ਦਾ ਕਹਿਣਾ ਹੈ ਕਿ ਸੁਰੱਖਿਆ ਚੁਣੌਤੀਆਂ ਲਗਾਤਾਰ ਬਦਲ ਰਹੀਆਂ ਹਨ ਅਤੇ ਇਸ ਤਰ੍ਹਾਂ ਤਕਨਾਲੋਜੀ ਆਧਾਰਿਤ ਨਿਗਰਾਨੀ ਵੀ ਬਦਲ ਰਹੀ ਹੈ |

ਪਿਛਲੀ ਖ਼ਬਰ ਹਰ ਸ਼ਨੀਵਾਰ ਨੂੰ ਥਾਣਿਆਂ ਵਿਚ ਲੋਕਾਂ ਦੀਆਂ ਸ਼ਿਕਾਇਤਾਂ ਸੁਣੇਗੀ ਪੁਲਿਸ <br/> ਅਗਲੀ ਖ਼ਬਰ ਘਰਾਂ ਵਿਚ ਪਾਣੀ ਨਾ ਆਉਣ 'ਤੇ ਲੋਕ ਹੋ ਰਹੇ ਨੇ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।