29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਸਕੂਲਾਂ ’ਚ ਛੁੱਟੀ ਸਮੇਂ ਪੁਲਿਸ ਦੀ ਮੌਜੂਦਗੀ ਹੋਵੇ- ਉਪ ਰਾਜਪਾਲ

ਅਜੀਤ ਡੈਸਕ 18-06-2026
ਨਵੀਂ ਦਿੱਲੀ, 17 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਦੀ ਸੁਰੱਖਿਆ ਪ੍ਰਤੀ ਸਾਰੇ ਸਕੂਲਾਂ ਦਾ ਸੁਰੱਖਿਆ ਆਡਿਟ ਹੋਵੇਗਾ। ਇਸ ਮਾਮਲੇ ਪ੍ਰਤੀ ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਇਕ ਬੈਠਕ ਵਿਚ ਸਿੱਖਿਆ ਵਿਭਾਗ ਦੇ ਸਕੂਲਾਂ ਵਿਚ ਕਾਨੂੰਨ ਦੇ ਅਨੁਪਾਲਣ ਦੀ ਜਾਂਚ ਕਰਨ ਪ੍ਰਤੀ ਨਿਰਦੇਸ਼ ਦਿੱਤਾ ਹੈ। ਇਸ ਬੈਠਕ ਦੇ ਵਿਚ ਦਿੱਲੀ ਦੇ ਪੁਲਿਸ ਕਮਿਸ਼ਨਰ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਸਕੱਤਰ , ਸਿੱਖਿਆ ਵਿਭਾਗ ਦੇ ਨਿਰਦੇਸ਼ਕ ਸਮੇਤ ਹੋਰ ਕਈ ਅਧਿਕਾਰੀ ਸ਼ਾਮਿਲ ਹੋਏ। ਐਲ. ਜੀ. ਨੇ ਬੈਠਕ ਵਿਚ ਬੋਲਦਿਆਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ, ਸਨਮਾਨ ਤੇ ਸੁਰੱਖਿਅਤ ਵਾਤਾਵਰਨ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਇਹ ਵੀ ਕਿਹਾ ਕਿ ਦਿੱਲੀ ਦੇ ਹਰੇਕ ਸਕੂਲ ਵਿਚ ਪੋਕਸੋ ਐਕਟ ਅਧੀਨ ਤੈਅ ਕੀਤੇ ਨਿਯਮਾਂ ਅਤੇ ਦਿਸ਼ਾਂ ਨਿਰਦੇਸ਼ਾਂ ਦੀ ਸਥਿੱਤੀ ਦਾ ਜਾਇਜ਼ਾ ਲਿਆ ਜਾਵੇ ਅਤੇ ਜਿੱਥੇ ਵੀ ਇਹ ਕਮੀ ਪਾਈ ਗਈ, ਉਥੇ ਉਨ੍ਹਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਐਲ.ਜੀ. ਨੇ ਇਹ ਵੀ ਕਿਹਾ ਕਿ ਜਿਨ੍ਹਾਂ ਸਕੂਲਾਂ ’ਚ ਪੜ੍ਹਨ ਵਾਲੇ ਬੱਚਿਆਂ ਦੀ ਜ਼ਿਆਦਾ ਗਿਣਤੀ ਹੈ, ਉੱਥੇ ਛੁੱਟੀ ਸਮੇਂ ਪੁਲਿਸ ਦੀ ਮੌਜੂਦਗੀ ਹੋਣੀ ਚਾਹੀਦੀ ਹੈ। ਬੈਠਕ ਵਿਚ ਔਰਤਾਂ ਅਤੇ ਬੱਚਿਆਂ ਦੇ ਵਿਰੁੱਧ ਛੇੜਛਾੜ ਤੇ ਹੋਰ ਅਪਰਾਧਾਂ ਤੇ ਜ਼ੀਰੋ ਟਾਲਰੈਂਸ ਨੀਤੀ ਅਪਨਾਉਣ ’ਤੇ ਜ਼ੋਰ ਦਿੱਤਾ ਗਿਆ, ਤਾਂ ਕਿ ਹਰ ਬੱਚਾ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ ਅਤੇ ਬਿਨਾਂ ਡਰ ਤੋਂ ਪੜ੍ਹਾਈ ਕਰ ਸਕੇ।
ਪਿਛਲੀ ਖ਼ਬਰ ਪੁਲਿਸ ਨੇ ਦੋ ਚੋਰਾਂ ਨੂੰ ਕੀਤਾ ਗਿ੍ਫ਼ਤਾਰ ਦੇਸੀ ਕੱਟਾ ਤੇ 3 ਜ਼ਿੰਦਾ ਕਾਰਤੂਸ ਫੜੇ ਅਗਲੀ ਖ਼ਬਰ ਪਿੰਡ ਪਾਲੇਵਾਲਾ ਵਿਖੇ ਜਨਤਕ ਦਰਬਾਰ ਤੇ ਰਾਤ ਦਾ ਠਹਿਰਾਅ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।