27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਵਿਕਰਮਜੀਤ ਸੂਰਿਆ ਲਗਾਤਾਰ ਦੂਜੀ ਵਾਰ ਅਪੈਕਸ ਕਲੱਬ ਦੇ ਪ੍ਰਧਾਨ ਚੁਣੇ

ਅਜੀਤ ਡੈਸਕ 08-07-2026

ਡੱਬਵਾਲੀ, 7 ਜੁਲਾਈ (ਪੱਤਰ ਪ੍ਰੇਰਕ)-ਅਪੈਕਸ ਕਲੱਬ ਡੱਬਵਾਲੀ ਦਾ ਵਿਕਰਮਜੀਤ ਸਿੰਘ ਸੂਰਿਆ ਨੂੰ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣਿਆ ਗਿਆ ਹੈ। ਨਵੀਂ ਕਾਰਜਕਾਰਨੀ ਦਾ ਸਾਲ 2026-27 ਲਈ ਸਰਬਸੰਮਤੀ ਨਾਲ ਗਠਨ ਕੀਤਾ ਗਿਆ, ਜਿਸ ਵਿੱਚ ਭਾਰਤ ਵਧਵਾ ਨੂੰ ਮੀਤ ਪ੍ਰਧਾਨ, ਵਰੁਣ ਮਿੱਤਲ ਨੂੰ ਸਕੱਤਰ ਅਤੇ ਅਨਿਲ ਸਿੰਗਲਾ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ। ਸੁਖਦੇਵ ਸਿੰਘ ਨੂੰ ਖਜਾਨਚੀ, ਭੁਪਿੰਦਰ ਸਿੰਘ ਨੂੰ ਕਾਨੂੰਨੀ ਸਲਾਹਕਾਰ ਅਤੇ ਪੁਨੀਤ ਸਚਦੇਵਾ ਨੂੰ ਸਲਾਹਕਾਰ ਬਣਾਇਆ ਗਿਆ। ਇਸਦੇ ਇਲਾਵਾ ਫੰਡ ਰੇਜ਼ਿੰਗ ਕਮੇਟੀ ਵਿੱਚ ਪੁਨੀਤ ਗਰੋਵਰ, ਸਰਵਪ੍ਰੀਤ ਸੇਠੀ ਅਤੇ ਚੰਦਰ ਮੋਹਨ ਜੱਗਾ ਨੂੰ ਜ਼ਿੰਮੇਵਾਰੀ ਦਿੱਤੀ ਗਈ। ਕਲੱਬ ਦੀਆਂ ਗਤੀਵਿਧੀਆਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਛਿੰਦਰਪਾਲ ਸਿੰਘ ਨੂੰ ਕਲੱਬ ਸਰਵਿਸ ਡਾਇਰੈਕਟਰ, ਸੁਦੇਸ਼ ਕੁਮਾਰ ਨੂੰ ਪੀ.ਆਰ.ਓ. ਅਤੇ ਰਾਜਨ ਸ਼ਰਮਾ ਨੂੰ ਸਰਵਿਸ ਡਾਇਰੈਕਟਰ ਬਣਾਇਆ ਗਿਆ। ਜਦਕਿ ਦਵਿੰਦਰ ਸਿੰਘ ਅਤੇ ਦੀਪਕ ਗਰਗ ਨੂੰ ਮੈਂਬਰਸ਼ਿਪ ਡਾਇਰੈਕਟਰ, ਰਾਹੁਲ ਗੁਪਤਾ ਨੂੰ ਫੈਲੋਸ਼ਿਪ ਡਾਇਰੈਕਟਰ, ਰਾਧੇਸ਼ਿਆਮ ਰਾਜਪੁਰੋਹਿਤ ਅਤੇ ਰੋਹਿਤ ਜੈਨ ਨੂੰ ਪ੍ਰਾਜੈਕਟ ਡਾਇਰੈਕਟਰ, ਕੁਲਵਿੰਦਰ ਸਿੰਘ ਚਹਿਲ ਨੂੰ ਸਪੋਰਟਸ ਐਂਡ ਯੋਗਾ ਡਾਇਰੈਕਟਰ ਅਤੇ ਮੋਹਿਤ ਸ਼ਰਮਾ ਨੂੰ ਐਜੂਕੇਸ਼ਨ ਡਾਇਰੈਕਟਰ ਨਿਯੁਕਤ ਕੀਤਾ ਗਿਆ।

ਪਿਛਲੀ ਖ਼ਬਰ ਹਿਸਾਰ-ਘੱਗਰ ਡਰੇਨ ਦਾ ਪਾਣੀ ਕਿਸੇ ਵੀ ਕੀਮਤ ’ਤੇ ਨਹਿਰਾਂ ’ਚ ਨਹੀਂ ਛੱਡਣ ਦਿੱਤਾ ਜਾਵੇਗਾ : ਮੰਗੇਜ ਚੌਧਰੀ ਅਗਲੀ ਖ਼ਬਰ ਥਾਣਾ ਸਿਟੀ ਟੋਹਾਣਾ ਵਲੋਂ ਵੱਡੀ ਕਾਰਵਾਈ: ਨਾਕਾ ਤੋੜ ਕੇ ਭੱਜਣ ਵਾਲੇ 2 ਮੁਲਜ਼ਮ ਹੈਰੋਇਨ ਸਮੇਤ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।