28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਪੰਚਕੂਲਾ ’ਚ ਐੱਨ. ਐੱਚ. ਐੱਮ. ਡਾਇਰੈਕਟਰ ਜਨਰਲ ਦੇ ਦਫ਼ਤਰ ਵਿਖੇ ਰਾਜ ਪੱਧਰੀ ਪ੍ਰਦਰਸ਼ਨ 21 ਨੂੰ- ਰਾਜੇਸ਼ ਕੁਮਾਰੀ

ਅਜੀਤ ਡੈਸਕ 08-07-2026

ਯਮੁਨਾਨਗਰ, 7 ਜੁਲਾਈ (ਗੁਰਦਿਆਲ ਸਿੰਘ ਨਿਮਰ)-ਗੁਰੂ ਰਵਿਦਾਸ ਮੰਦਰ ਵਿਖੇ ਸੀ. ਆਈ, ਟੀ. ਯੂ. ਅਤੇ ਸਹਿਯੋਗ ਸਰਵ ਕਰਮਚਾਰੀ ਸੰਘ ਹਰਿਆਣਾ ਨਾਲ ਸੰਬੰਧਿਤ ਆਸ਼ਾ ਵਰਕਰਜ਼ ਯੂਨਿਅਨ ਦੀ ਜ਼ਿਲ੍ਹਾ ਕਮੇਟੀ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਜੇਸ਼ ਕੁਮਾਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੀ ਅਗਵਾਈ ਸੰਯੁਕਤ ਸਕੱਤਰ ਪੂਨਮ ਦੇਵੀ ਨੇ ਕੀਤੀ। ਸਰਕਾਰ ਅਤੇ ਸਿਹਤ ਵਿਭਾਗ ਵਲੋਂ ਆਸ਼ਾ ਵਰਕਰਾਂ ਦੀਆਂ ਲੰਬਿਤ ਮੰਗਾਂ ਪ੍ਰਤੀ ਲਗਾਤਾਰ ਅਣਗਹਿਲੀ ਕਰਨ ’ਤੇ ਸਖ਼ਤ ਰੋਸ ਪ੍ਰਗਟ ਕਰਦੇ ਹੋਏ ਮੀਟਿੰਗ ’ਚ ਅੰਦੋਲਨ ਨੂੰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ 21 ਜੁਲਾਈ ਨੂੰ ਪੰਚਕੂਲਾ ਵਿਖੇ ਐਨ. ਐਚ. ਐਮ. ਡਾਇਰੈਕਟਰ ਜਨਰਲ ਦੇ ਦਫ਼ਤਰ ਵਿਖੇ ਇਕ ਵਿਸ਼ਾਲ ਰਾਜ ਪੱਧਰੀ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਜੇਕਰ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ 10 ਅਗਸਤ ਨੂੰ ਰਾਜ ਪੱਧਰੀ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵਲੋਂ 2025 ’ਚ ਐਲਾਨੇ ਗਏ 1,500 ਰੁ. ਦੇ ਮਾਣਭੱਤੇ ਵਾਧੇ ਨੂੰ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ ਹੈ, ਜਦਕਿ ਅਰੋਗਿਆ ਮੰਦਰ ਐਪ-2024, ਟੀਬੀ ਸਰਵੇਖਣ ਅਤੇ ਪੋਲੀਓ ਮੁਹਿੰਮਾਂ ਵਰਗੇ ਕੰਮਾਂ ਲਈ ਬਕਾਇਆ ਭੁਗਤਾਨ ਅਜੇ ਵੀ ਲਟਕ ਰਹੇ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਵਧ ਰਹੇ ਆਨਲਾਈਨ ਵਰਕਲੋਡ ਦਾ ਦਬਾਅ ਆਸ਼ਾ ਵਰਕਰਾਂ ਦੇ ਨਿਯਮਤ ਸਿਹਤ ਸੰਭਾਲ ਕਾਰਜ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਮੌਕੇ ਯੂਨਿਅਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਸਮੇਂ ਸਿਰ ਹੱਲ ਨਹੀਂ ਕੀਤਾ ਤਾਂ ਰਾਜ ਭਰ ਦੀਆਂ ਆਸ਼ਾ ਵਰਕਰ ਸਰਕਾਰ ਵਿਰੁੱਧ ਫੈਸਲਾਕੁੰਨ ਲੜਾਈ ਲੜਨਗੀਆਂ। ਉਕਤ ਮੀਟਿੰਗ ’ਚ ਇਹ ਵੀ ਫੈਸਲਾ ਕੀਤਾ ਗਿਆ ਕਿ 9 ਜੁਲਾਈ ਨੂੰ ਜ਼ਿਲ੍ਹੇ ਦੀਆਂ ਸਾਰੀਆਂ ਆਸ਼ਾ ਵਰਕਰ ਮੁੱਖ ਮੈਡੀਕਲ ਅਫਸਰ ਰਾਹੀਂ ਮੁੱਖ ਮੰਤਰੀ ਨੂੰ ਵਿਰੋਧ ਦਾ ਨੋਟਿਸ ਸੌਂਪਣਗੀਆਂ। ਉਕਤ ਮੀਟਿੰਗ ’ਚ ਖਜ਼ਾਨਚੀ ਗੁਰਵਿੰਦਰ ਕੌਰ, ਕਾਰਜਕਾਰੀ ਮੈਂਬਰ ਪਰਮਜੀਤ ਅਤੇ ਰੇਖਾ ਰਾਣੀ ਸਮੇਤ ਵੱਡੀ ਗਿਣਤੀ ’ਚ ਆਸ਼ਾ ਵਰਕਰ ਮੌਜੂਦ ਸਨ।

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਫ਼ਤਰ ਵਿਚ ‘ਸਤਲੁਜ’ ਫ਼ਿਲਮ ਦੀ ਪੇਸ਼ਕਾਰੀ ਅਗਲੀ ਖ਼ਬਰ ਹਿਸਾਰ-ਘੱਗਰ ਡਰੇਨ ਦਾ ਪਾਣੀ ਕਿਸੇ ਵੀ ਕੀਮਤ ’ਤੇ ਨਹਿਰਾਂ ’ਚ ਨਹੀਂ ਛੱਡਣ ਦਿੱਤਾ ਜਾਵੇਗਾ : ਮੰਗੇਜ ਚੌਧਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।