28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੇ ਕਾਲਕਾ ਜੀ ਵਿਖੇ ਕਰਵਾਈ ਪੰਥਕ ਇਕੱਤਰਤਾ

ਅਜੀਤ ਡੈਸਕ 08-07-2026

ਨਵੀਂ ਦਿੱਲੀ,7 ਜੁਲਾਈ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਲੋਂ ਕਾਲਕਾ ਜੀ ਹਲਕੇ ਵਿਚ ਵਿਸ਼ਾਲ ਪੰਥਕ ਇਕੱਤਰਤਾ ਕੀਤੀ ਗਈ । ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦਿੱਲੀ ਕਮੇਟੀ ਵਲੋਂ ਸੰਗਤਾਂ ਦੀ ਭਲਾਈ ਵਾਸਤੇ ਕੀਤੇ ਗਏ ਕਾਰਜਾਂ ਤੇ ਉਪਲਬਧੀਆਂ ਬਾਰੇ ਵਿਸਥਾਰ ਨਾਲ ਜਾਣੂ ਕਰਾਇਆ। ਉਨ੍ਹਾਂ ਦੱਸਿਆ ਕਿ ਕਿਵੇਂ ਸਾਲ 2021 ਵਿਚ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜੀਆਂ ਗਈਆਂ । ਇਨ੍ਹਾਂ ਚੋਣਾਂ ਤੋਂ ਪਹਿਲਾਂ ਕਿਵੇਂ ਮੌਜੂਦਾ ਟੀਮ ਨੇ ਕੋਰੋਨਾ ਕਾਲ ਵਿਚ ਰੋਜ਼ਾਨਾ ਜਿੱਥੇ 2 ਲੱਖ ਲੋਕਾਂ ਨੂੰ ਲੰਗਰ ਛਕਾਇਆ, ਉੱਥੇ ਹੀ ਕੋਰੋਨਾ ਕਾਲ ਵਿਚ ਕੰਮ ਕਰਦੀਆਂ ਨਰਸਾਂ, ਡਾਕਟਰਾਂ ਤੇ ਹੋਰ ਪੈਰਾ ਮੈਡੀਕਲ ਸਟਾਫ਼ ਨੂੰ ਰਹਿਣ ਵਾਸਤੇ ਸਹੂਲਤਾਂ ਦਿੱਤੀਆਂ ਤੇ ਦਿੱਲੀ ਦੇ ਕੋਨੇ-ਕੋਨੇ ਵਿਚ ਕੋਰੋਨਾ ਤੋਂ ਪੀੜਤ ਪਰਿਵਾਰਾਂ ਦੀ ਸੇਵਾ ਕੀਤੀ । ਉਨ੍ਹਾਂ ਦੱਸਿਆ ਕਿ ਮਨੁੱਖਤਾ ਦੀ ਇਸ ਸੇਵਾ ਨੂੰ ਵੇਖਦਿਆਂ ਹੀ ਸੰਗਤਾਂ ਨੇ ਮੌਜੂਦਾ ਟੀਮ ਨੂੰ ਵੱਡਾ ਫ਼ਤਵਾ ਦਿੱਤਾ ਤੇ 30 ਸੀਟਾਂ ’ਤੇ ਪਾਰਟੀ ਨੇ ਜਿੱਤ ਹਾਸਲ ਕੀਤੀ । ਉਨ੍ਹਾਂ ਇਹ ਵੀ ਦੱਸਿਆ ਕਿ ਕਿਹੜੇ ਹਾਲਾਤਾਂ ਵਿਚ ਬਰਗਾੜੀ, ਬਹਿਬਲ ਕਲਾਂ ਤੇ ਹੋਰ ਮਾਮਲਿਆਂ ਲਈ ਜ਼ਿੰਮੇਵਾਰ ਲੀਡਰਸ਼ਿਪ ਨੇ ਸਾਡੇ ’ਤੇ ਦਬਾਅ ਬਣਾਇਆ ਪਰ ਅਸੀਂ ਦਿੱਲੀ ਦੀ ਸੰਗਤ ਦੇ ਫ਼ਤਵੇ ਦਾ ਸਤਿਕਾਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੀ ਸਥਾਪਨਾ ਕੀਤੀ ਜਿਸ ਦਾ ਮਕਸਦ 1920 ਦੇ ਸਿਧਾਂਤਾਂ ’ਤੇ ਚਲਦਿਆਂ 2026 ਦੀ ਦੂਰਅੰਦੇਸ਼ੀ ਸੋਚ ਮੁਤਾਬਕ ਕੰਮ ਕਰਨਾ ਹੈ । ਕਾਲਕਾ ਨੇ ਇਸ ਇਕੱਤਰਤਾ ਵਿਚ ਹਾਜ਼ਰੀ ਭਰਨ ਵਾਲੇ ਸਮੂਹ ਸਿੰਘ ਸਭਾਵਾਂ ਦੇ ਪ੍ਰਬੰਧਕਾਂ, ਇਸਤਰੀ ਸਤਿਸੰਗ ਦੀਆਂ ਮੈਂਬਰ ਸਾਹਿਬਾਨ ਅਤੇ ਨੌਜਵਾਨ ਦਾ ਧੰਨਵਾਦ ਕੀਤਾ ।

ਪਿਛਲੀ ਖ਼ਬਰ ਦਿੱਲੀ ਪੁਲਿਸ ਨੇ ਬਾਲ ਸੁਰੱਖਿਆ ਪ੍ਰਤੀ ਸਕੂਲੀ ਬੱਚਿਆਂ ਨੂੰ ਦਿੱਤੀ ਜਾਣਕਾਰੀ ਅਗਲੀ ਖ਼ਬਰ ਫ਼ਿਲਮ ਸਤਲੁਜ ਨੇ ਪੰਜਾਬ ਦੇ ਕਾਲੇ ਦੌਰ ਦਾ ਸੱਚ ਵਿਖਾਇਆ,ਤੁਰੰਤ ਹਟਾਈ ਜਾਵੇ ਪਾਬੰਦੀ- ਮਲਸੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।