02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਫੋਰਟਿਸ ਹਸਪਤਾਲ ਨੋਇਡਾ ਨੇ 51 ਸਾਲਾ ਮਰੀਜ਼ ਦੀ ਸਫਲਤਾਪੂਰਨ ਸਰਜਰੀ ਕੀਤੀ

ਅਜੀਤ ਡੈਸਕ 17-07-2026
ਨਵੀਂ ਦਿੱਲੀ, 16 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਫੋਰਟਿਸ ਹਸਪਤਾਲ ਨੋਇਡਾ ਨੇ ਇਕ ਸ਼ਾਨਦਾਰ ਪ੍ਰਾਪਤੀ ਆਪਣੇ ਨਾਂਅ ਦਰਜ ਕੀਤੀ ਹੈ। ਇੱਥੋਂ ਦੇ ਡਾਕਟਰਾਂ ਨੇ ਕਿਰਗਿਸਤਾਨ ਦੇ 51 ਸਾਲਾ ਮਰੀਜ਼ ਦੀ ਜੀਵਨ ਰੱਖਿਆ ਲਈ ਲੈਪਰੋਸਕੋਪਿਕ ਡੁਅਲ ਡੋਨਰ ਲਿਵਰ ਟਰਾਂਸਪਲਾਂਟ ਕੀਤਾ ਜੋ ਕਿ ਦੁਨੀਆ ਭਰ ਵਿਚ ਆਪਣੀ ਕਿਸਮ ਦਾ ਪਹਿਲਾ ਮਾਮਲਾ ਹੈ। ਮਰੀਜ਼ ਦੀਆਂ ਦੋਵੇਂ ਬੇਟੀਆਂ ਨੇ ਆਪਣੇ ਪਿਤਾ ਨੂੰ ਐਂਡ-ਸਟੇਜ ਲਿਵਰ ਰੋਗ ਤੋਂ ਬਚਾਉਣ ਲਈ ਆਪਣੇ ਲਿਵਰ ਦੇ ਕੁੱਝ ਹਿੱਸੇ ਦਾਨ ਕੀਤੇ। ਇਹ ਸਰਜਰੀ ਡਾ. ਵਿਵੇਕ ਵਿੱਜ (ਚੇਅਰਮੈਨ, ਲਿਵਰ ਟਰਾਂਸਪਲਾਂਟ ਐਂਡ ਹੇਪਾਟੋਬਿਲੀਅਰੀ ਸਾਇੰਸ, ਫੋਰਟਿਸ ਹਸਪਤਾਲ ਨੋਇਡਾ ਦੀ ਅਗਵਾਈ ਵਿਚ ਕੀਤੀ ਗਈ। ਸਰਜਰੀ ਤੋਂ ਬਾਅਦ ਮਰੀਜ਼ ਨੂੰ ਸਥਿਰ ਹਾਲਤ ਵਿਚ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਮਰੀਜ਼ ਦੀਆਂ ਦੋਵੇਂ ਬੇਟੀਆਂ, ਜਿਨ੍ਹਾਂ ਦੀ ਉਮਰ 20-21 ਸਾਲ ਹੈ ਉਹ ਵੀ ਬਿਲਕੁਲ ਠੀਕ ਹਨ। ਇਸ ਸਰਜਰੀ ਵਿਚ ਛੋਟਾ ਚੀਰਾ ਲਗਾਇਆ ਗਿਆ ਅਤੇ ਤਕਲੀਫ ਵੀ ਜ਼ਿਆਦਾ ਮਰੀਜ਼ ਨੂੰ ਨਹੀਂ ਹੋਈ। ਇਹ ਸਰਜਰੀ 5 ਘੰਟੇ ਚੱਲੀ। ਡਾ. ਵਿਵੇਕ ਵਿੱਜ ਦਾ ਕਹਿਣਾ ਸੀ ਕਿ ਇਹ ਸਰਜਰੀ ਕਾਫੀ ਜਟਿਲ ਸੀ ਅਤੇ ਚੁਣੌਤੀਪੂਰਨ ਵੀ ਸੀ ਪ੍ਰੰਤੂ ਸਭ ਠੀਕ ਤਰ੍ਹਾਂ ਨਾਲ ਹੋ ਗਿਆ।
ਪਿਛਲੀ ਖ਼ਬਰ ਹੁਣ ਦਿੱਲੀ ’ਚ ਔਰਤਾਂ ਦੇ ਲਈ 28 ਰੂਟਾਂ ’ਤੇ 56 ਇਲੈੱਕਟਿ੍ਕ ਬੱਸਾਂ ਚੱਲਣਗੀਆਂ ਅਗਲੀ ਖ਼ਬਰ 2 ਚੋਰਾਂ ਤੋਂ ਚੋਰੀ ਕੀਤਾ ਸਾਮਾਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।